ਕੀ ਘਰ 'ਚ ਸ਼ਮੀ ਦੇ ਦੋ ਪੌਦੇ ਰੱਖਣੇ ਹਨ ਠੀਕ, ਜਾਣੋ ਕੀ ਕਹਿੰਦੀ ਹੈ ਵਾਸਤੂ


By Neha diwan2023-11-16, 11:26 ISTpunjabijagran.com

ਵਾਸਤੂ

ਵਾਸਤੂ ਕਲਾ ਉਹ ਵਿਗਿਆਨ ਹੈ ਜੋ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਨੂੰ ਸੰਤੁਲਿਤ ਕਰਦਾ ਹੈ। ਜੇ ਤੁਹਾਡੇ ਘਰ 'ਚ ਰੱਖੀ ਹਰ ਚੀਜ਼ ਵਾਸਤੂ ਅਨੁਸਾਰ ਹੈ ਤਾਂ ਇਹ ਜ਼ਿੰਦਗੀ 'ਚ ਖੁਸ਼ੀਆਂ ਲਿਆਉਣ 'ਚ ਮਦਦ ਕਰਦੀ ਹੈ।

ਸ਼ਮੀ ਦਾ ਬੂਟਾ

ਅਜਿਹੇ ਪੌਦਿਆਂ ਵਿੱਚੋਂ ਇੱਕ ਹੈ ਸ਼ਮੀ ਦਾ ਬੂਟਾ। ਸ਼ਮੀ ਨੂੰ ਸ਼ਨੀ ਦੇਵ ਦਾ ਪੌਦਾ ਮੰਨਿਆ ਜਾਂਦਾ ਹੈ ਅਤੇ ਇਹ ਘਰ ਵਿੱਚ ਖੁਸ਼ਹਾਲੀ ਲਿਆਉਂਦਾ ਹੈ।

ਜੋਤਿਸ਼ ਸ਼ਾਸਤਰ

ਜੋਤਿਸ਼ ਸ਼ਾਸਤਰ ਵਿੱਚ ਇਸ ਪੌਦੇ ਦੀ ਨਿਯਮਿਤ ਪੂਜਾ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਇਸ ਨੂੰ ਜਲ ਚੜ੍ਹਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਸ਼ਮੀ ਦੇ ਪੌਦੇ ਨੂੰ ਪਵਿੱਤਰ ਕਿਉਂ ਮੰਨਿਆ ਜਾਂਦੈ?

ਭਗਵਾਨ ਰਾਮ ਨੇ 14 ਸਾਲਾਂ ਦੇ ਬਨਵਾਸ ਦੌਰਾਨ ਰਾਵਣ ਨਾਲ ਯੁੱਧ ਕਰਨ ਤੋਂ ਪਹਿਲਾਂ ਆਪਣੇ ਸ਼ਸਤਰ ਸ਼ਮੀ ਦੇ ਦਰਖਤ 'ਚ ਛੁਪਾ ਲਏ ਤੇ ਜਿੱਤ ਤੋਂ ਬਾਅਦ ਦੁਸਹਿਰੇ ਵਾਲੇ ਦਿਨ ਸ਼ਮੀ ਦੇ ਬੂਟੇ ਦੀ ਪੂਜਾ ਕੀਤੀ ਜਾਂਦੀ ਹੈ।

ਵਾਸਤੂ ਅਨੁਸਾਰ ਪੌਦੇ ਦੀ ਮਹੱਤਤਾ

ਪੌਦੇ ਵਾਸਤੂ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ, ਸਕਾਰਾਤਮਕ ਊਰਜਾ ਦੇ ਪ੍ਰਵਾਹ ਲਈ ਇੱਕ ਮਾਧਿਅਮ ਵਜੋਂ ਕੰਮ ਕਰਦੇ ਹਨ। ਵਾਸਤੂ ਵਿਚ ਸ਼ਮੀ ਦਾ ਪੌਦਾ ਵਿਸ਼ੇਸ਼ ਸਥਾਨ ਰੱਖਦਾ ਹੈ।

ਘਰ ਵਿੱਚ ਸ਼ਮੀ ਦਾ ਪੌਦਾ ਕਿੱਥੇ ਲਗਾਓ

ਇਸ ਪਵਿੱਤਰ ਪੌਦੇ ਨੂੰ ਘਰ ਦੀ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਦਿਸ਼ਾਵਾਂ ਸਭ ਤੋਂ ਸ਼ੁਭ ਮੰਨੀਆਂ ਜਾਂਦੀਆਂ ਹਨ।

ਕੀ ਤੁਸੀਂ ਦੋ ਸ਼ਮੀ ਦੇ ਪੌਦੇ ਲਗਾ ਸਕਦੇ ਹੋ?

ਘਰ ਵਿੱਚ ਦੋ ਸ਼ਮੀ ਦੇ ਪੌਦੇ ਲਗਾਏ ਜਾ ਸਕਦੇ ਹਨ ਪਰ ਧਿਆਨ ਰੱਖੋ ਕਿ ਤੁਹਾਨੂੰ ਉਨ੍ਹਾਂ ਨੂੰ ਇੱਕ ਦੂਜੇ ਦੇ ਕੋਲ ਨਹੀਂ ਰੱਖਣਾ ਚਾਹੀਦਾ ਅਤੇ ਇੱਕ ਹੀ ਕਤਾਰ ਵਿੱਚ ਨਹੀਂ ਰੱਖਣਾ ਚਾਹੀਦਾ ਹੈ।

ਸਹੀਂ ਦਿਸ਼ਾ ਦਾ ਰੱਖੋ ਧਿਆਨ

ਪੌਦੇ ਵੱਖ-ਵੱਖ ਥਾਵਾਂ 'ਤੇ ਰੱਖੋ, ਇਨ੍ਹਾਂ ਨੂੰ ਗਲਤ ਦਿਸ਼ਾ 'ਚ ਰੱਖਣ ਤੋਂ ਬਚੋ। ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਸ਼ਮੀ ਦੇ ਸਿਰਫ ਇੱਕ ਪੌਦੇ ਦੀ ਪੂਜਾ ਕਰੋ, ਪਰ ਸਾਰੇ ਪੌਦਿਆਂ ਨੂੰ ਨਿਯਮਤ ਰੂਪ ਵਿੱਚ ਜਲ ਚੜ੍ਹਾਓ।

ਸ਼ਮੀ ਪੌਦੇ ਲਈ ਵਾਸਤੂ

ਹਰ ਸ਼ਨੀਵਾਰ ਸ਼ਮੀ ਦੇ ਪੌਦੇ ਨੂੰ ਜਲ ਚੜ੍ਹਾਉਂਦੇ ਹੋ ਤੇ ਆਰਤੀ ਕਰਦੇ ਹੋ ਤਾਂ ਸ਼ਨੀ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।ਸ਼ਮੀ ਦੇ ਪੌਦੇ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਭਗਵਾਨ ਸ਼ਿਵ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ

ਤੁਲਸੀ ਵਿਵਾਹ ਤਕ ਰਾਜਯੋਗ, ਦੇਵੀ ਲਕਸ਼ਮੀ ਖੜਕਾਏਗੀ ਇਨ੍ਹਾਂ ਰਾਸ਼ੀਆਂ ਦੇ ਦਰਵਾਜ਼ੇ