ਕੀ ਸ਼ੂਗਰ ਦੇ ਮਰੀਜ਼ ਹਰ ਰੋਜ਼ ਖਾ ਸਕਦੇ ਹਨ ਆਂਡਾ


By Neha diwan20, Apr 2025 02:58 PMpunjabijagran.com

ਸ਼ੂਗਰ ਦੀ ਬਿਮਾਰੀ

ਸ਼ੂਗਰ ਇੱਕ ਗੰਭੀਰ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ। ਜੇਕਰ ਕਿਸੇ ਵਿਅਕਤੀ ਨੂੰ ਸ਼ੂਗਰ ਹੋ ਜਾਂਦੀ ਹੈ, ਤਾਂ ਉਸਨੂੰ ਇਸ ਬਿਮਾਰੀ ਨੂੰ ਖੁਰਾਕ ਰਾਹੀਂ ਹੀ ਕੰਟਰੋਲ ਕਰਨਾ ਪੈਂਦਾ ਹੈ

ਇਸ ਵਿੱਚ ਮਿੱਠਾ ਅਤੇ ਕਾਰਬੋਹਾਈਡਰੇਟ ਨੂੰ ਜ਼ਹਿਰ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਕੁਝ ਲੋਕਾਂ ਦੇ ਮਨ ਵਿੱਚ ਅਕਸਰ ਇਹ ਸਵਾਲ ਹੁੰਦਾ ਹੈ ਕਿ ਕੀ ਸ਼ੂਗਰ ਦੇ ਮਰੀਜ਼ ਹਰ ਰੋਜ਼ ਆਂਡੇ ਖਾ ਸਕਦੇ ਹਨ।

ਉਬਲੇ ਹੋਏ ਆਂਡੇ ਖਾਓ

ਸ਼ੂਗਰ ਦੇ ਮਰੀਜ਼ ਰੋਜ਼ਾਨਾ ਇੱਕ ਜਾਂ ਦੋ ਉਬਲੇ ਹੋਏ ਆਂਡੇ ਖਾ ਸਕਦੇ ਹਨ, ਹਾਲਾਂਕਿ, ਉਨ੍ਹਾਂ ਨੂੰ ਤਲੇ ਹੋਏ ਆਂਡੇ ਜਾਂ ਆਮਲੇਟ ਵਿੱਚ ਬਹੁਤ ਜ਼ਿਆਦਾ ਤੇਲ ਅਤੇ ਮਸਾਲੇ ਪਾਉਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕੋਲੈਸਟ੍ਰੋਲ ਵਧ ਸਕਦਾ ਹੈ।

ਤੇਲ ਅਤੇ ਮਸਾਲਿਆਂ ਤੋਂ ਬਿਨਾਂ ਉਬਲਿਆ ਹੋਇਆ ਆਂਡਾ ਸਭ ਤੋਂ ਸਿਹਤਮੰਦ ਆਪਸ਼ਨ ਹੈ।

ਚਿੱਟਾ ਹਿੱਸਾ ਖਾਓ

ਆਂਡੇ ਦਾ ਚਿੱਟਾ ਹਿੱਸਾ ਵਧੇਰੇ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਜ਼ਿਆਦਾ ਅਤੇ ਚਰਬੀ ਘੱਟ ਹੁੰਦੀ ਹੈ।

ਆਮਲੇਟ ਖਾਣ ਹੈ ਤਾਂ ਪਾਲਕ, ਟਮਾਟਰ, ਸ਼ਿਮਲਾ ਮਿਰਚ ਵਰਗੀਆਂ ਸਿਹਤਮੰਦ ਸਬਜ਼ੀਆਂ ਨਾਲ ਖਾਣਾ ਫਾਇਦੇਮੰਦ ਹੁੰਦਾ ਹੈ।

ਨੋਟ

ਜੇਕਰ ਤੁਹਾਨੂੰ ਸ਼ੂਗਰ ਹੈ ਤੇ ਨਾਲ ਹੀ ਕੋਲੈਸਟ੍ਰੋਲ ਵੀ ਜ਼ਿਆਦਾ ਹੈ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਆਂਡੇ ਖਾਣੇ ਚਾਹੀਦੇ ਹਨ।

ALL PHOTO CREDIT : social media

ਸੀ-ਸੈਕਸ਼ਨ ਡਿਲੀਵਰੀ ਤੋਂ ਬਾਅਦ ਇਸ ਤਰ੍ਹਾਂ ਘਟਾਓ ਪੇਟ ਦੀ ਚਰਬੀ