Camphor Benefits: ਕਪੂਰ ਨਾਲ ਜੁੜੇ ਫਾਇਦੇ ਜੋ ਤੁਹਾਡੀ ਕਿਸਮਤ ਨੂੰ ਕਰਨਗੇ ਰੌਸ਼ਨ
By Neha Diwan
2022-11-07, 12:20 IST
punjabijagran.com
Camphor Benefits
ਆਮ ਤੌਰ 'ਤੇ ਅਸੀਂ ਘਰਾਂ ਵਿਚ ਪੂਜਾ ਲਈ ਕਪੂਰ ਦੀ ਵਰਤੋਂ ਕਰਦੇ ਹਾਂ। ਕਪੂਰ ਨਾਲ ਆਰਤੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕਪੂਰ ਖੁਸ਼ਹਾਲੀ ਦਾ ਪ੍ਰਤੀਕ ਹੈ।
ਕਪੂਰ ਦੇ ਚਮਤਕਾਰੀ ਫਾਇਦਿਆਂ
ਕਪੂਰ ਦੇ ਚਮਤਕਾਰੀ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਆਓ ਅੱਜ ਅਸੀਂ ਤੁਹਾਨੂੰ ਕਪੂਰ ਨਾਲ ਜੁੜੇ ਅਜਿਹੇ ਫਾਇਦੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਕਿਸਮਤ ਚਮਕ ਜਾਵੇਗੀ।
ਕਪੂਰ ਕੀ ਹੈ
ਕਪੂਰ ਇੱਕ ਰਸਾਇਣ ਹੈ ਜੋ ਇੱਕ ਵਿਸ਼ੇਸ਼ ਪੌਦੇ ਤੋਂ ਬਣਾਇਆ ਜਾਂਦਾ ਹੈ। ਇਹ ਪਲਾਂਟ ਤੋਂ ਡਿਸਟਿਲੇਸ਼ਨ ਪ੍ਰਕਿਰਿਆ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ
ਕਪੂਰ ਦੀਆਂ ਤਿੰਨ ਕਿਸਮਾਂ
ਪਹਿਲਾ ਜਾਪਾਨੀ, ਦੂਜਾ ਭੀਮਸੇਨੀ ਅਤੇ ਤੀਜਾ ਪਾਤਰੀ ਕਪੂਰ। ਕਪੂਰ ਦੀ ਵਰਤੋਂ ਪੂਜਾ, ਦਵਾਈ ਤੇ ਖੁਸ਼ਬੂ ਲਈ ਕੀਤੀ ਜਾਂਦੀ ਹੈ।
ਕਪੂਰ ਦੇ ਲਾਭ
ਕਪੂਰ ਦੀ ਵਰਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਕਪੂਰ ਦੀ ਖੁਸ਼ਬੂ ਮਨ ਨੂੰ ਇਕਾਗਰ ਕਰਦੀ ਹੈ।
ਕਪੂਰ ਦਾ ਤੇਲ
ਇਸ ਦਾ ਤੇਲ ਚਮੜੀ 'ਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦੈ। ਗਠੀਏ ਦੇ ਦਰਦ ਤੋਂ ਛੁਟਕਾਰਾ ਪਾਉਣ ਮਦਦਗਰ।
ਖੁਜਲੀ ਤੋਂ ਰਾਹਤ
ਇਕ ਕੱਪ ਨਾਰੀਅਲ ਦੇ ਤੇਲ 'ਚ ਇਕ ਚੱਮਚ ਕਪੂਰ ਮਿਲਾ ਕੇ ਲਗਾਉਣ ਨਾਲ ਚਮੜੀ ਦੀ ਖੁਜਲੀ ਅਤੇ ਜਲਨ ਦੂਰ ਹੁੰਦੀ ਹੈ।
ਫਟੀ ਏੜੀਆਂ
ਫਟੀ ਏੜੀ ਦਾ ਵੀ ਕਪੂਰ ਸਭ ਤੋਂ ਵਧੀਆ ਇਲਾਜ ਹੈ। ਇਸ ਦੇ ਲਈ ਗਰਮ ਪਾਣੀ 'ਚ ਕਪੂਰ ਮਿਲਾ ਕੇ ਉਸ ਪਾਣੀ 'ਚ ਪੈਰ ਰੱਖ ਕੇ ਬੈਠੋ।
ਜ਼ੁਕਾਮ ਅਤੇ ਖੰਘ
ਜ਼ੁਕਾਮ ਅਤੇ ਖੰਘ ਦੀ ਸਥਿਤੀ ਵਿਚ ਗਰਮ ਪਾਣੀ ਵਿਚ ਕਪੂਰ ਮਿਲਾ ਕੇ ਭਾਫ਼ ਲੈਣ ਨਾਲ ਬਹੁਤ ਆਰਾਮ ਮਿਲਦਾ ਹੈ।
ਕਪੂਰ ਦੀ ਮਹਿਕ ਨਾਲ ਘਰ 'ਚ ਕੀੜੇ-ਮਕੌੜੇ ਨਹੀਂ ਆਉਂਦੇ
ਕੱਪੜਿਆਂ ਦੇ ਨਾਲ ਕਪੂਰ ਰੱਖਣ ਨਾਲ ਕੱਪੜੇ ਤਾਜ਼ੇ ਰਹਿਣਗੇ ਅਤੇ ਕੀੜੇ ਨਹੀਂ ਲੱਗਣਗੇ
ਇਸ ਮਹੀਨੇ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕੌਣ ਹੋਵੇਗਾ ਪ੍ਰਭਾਵਿਤ
Read More