ਨਾਸ਼ਤਾ ਦਿਨ ਦਾ ਪਹਿਲਾ ਭੋਜਨ ਹੁੰਦਾ ਹੈ ਤੇ ਇਸ ਲਈ ਇਸ ਦਾ ਸਿੱਧਾ ਅਸਰ ਤੁਹਾਡੀ ਸਿਹਤ 'ਤੇ ਪੈਂਦਾ ਹੈ। ਇਸ ਲਈ ਤੁਹਾਨੂੰ ਆਪਣੇ ਨਾਸ਼ਤੇ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਜਦੋਂ ਤੁਸੀਂ ਨਾਸ਼ਤਾ ਬਣਾਉਂਦੇ ਹੋ ਤੁਹਾਨੂੰ ਆਪਣੀ ਸਿਹਤ ਦੀ ਸਥਿਤੀ 'ਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਤੁਹਾਨੂੰ ਹਾਈ ਬੀਪੀ ਹੈ ਤਾਂ ਤੁਹਾਨੂੰ ਨਾਸ਼ਤੇ 'ਚ ਕੁਝ ਖਾਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਹਾਈਪਰਟੈਨਸ਼ਨ ਸਮੇਂ ਦੇ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਦਿਲ ਦੀ ਬਿਮਾਰੀ ਅਤੇ ਸਟ੍ਰੋਕ।
ਜ਼ਿਆਦਾਤਰ ਲੋਕ ਨਾਸ਼ਤੇ 'ਚ ਅਨਾਜ ਖਾਣਾ ਪਸੰਦ ਕਰਦੇ ਹਨ। ਜੇ ਤੁਸੀਂ ਬੀਪੀ ਤੋਂ ਪੀੜਤ ਹੋ ਤਾਂ ਤੁਹਾਨੂੰ ਨਾਸ਼ਤੇ ਵਿੱਚ ਉੱਚ ਸੋਡੀਅਮ ਵਾਲੇ ਅਨਾਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਹਾਈ ਬੀਪੀ ਦੇ ਮਰੀਜ਼ਾਂ ਨੂੰ ਵੀ ਨਾਸ਼ਤੇ ਵਿੱਚ ਤਲੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜ਼ਿਆਦਾ ਭਾਰ ਹੋਣ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧ ਸਕਦੀ ਹੈ।
ਹਾਈ ਬੀਪੀ ਦੇ ਮਰੀਜ ਮੈਦੇ ਤੋਂ ਬਣੀਆਂ ਚੀਜ਼ਾਂ ਜਿਵੇਂ ਕਿ ਬਰੈੱਡ, ਪੇਸਟਰੀ ਤੇ ਹੋਰ ਬੇਕਡ ਸਮਾਨ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀਆਂ ਹਨ।
ਨਾਸ਼ਤੇ ਵਿੱਚ ਡੇਅਰੀ ਉਤਪਾਦਾਂ ਦਾ ਸੇਵਨ ਕਰਨਾ ਬਹੁਤ ਆਮ ਗੱਲ ਹੈ। ਜੇਕਰ ਤੁਹਾਨੂੰ ਬੀਪੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਉੱਚ ਫੈਟ ਵਾਲੇ ਡੇਅਰੀ ਉਤਪਾਦਾਂ ਜਿਵੇਂ ਕਿ ਫੁੱਲ ਫੈਟ ਦੁੱਧ, ਫੁੱਲ ਫੈਟ ਪਨੀਰ ਆਦਿ ਤੋਂ ਬਚਣਾ ਚਾਹੀਦਾ ਹੈ।