ਮੇਟ ਗਾਲਾ 2025 'ਚ ਦਿਲਜੀਤ ਦੁਸਾਂਝ ਸ਼ਾਹੀ ਅੰਦਾਜ਼


By Neha diwan2025-05-06, 12:18 ISTpunjabijagran.com

ਮੇਟ ਗਾਲਾ ਡੈਬਿਊ

ਦਿਲਜੀਤ ਦੁਸਾਂਝ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ, ਉਸਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਪਛਾਣ ਬਣਾਈ, ਫਿਰ ਬਾਲੀਵੁੱਡ ਨੂੰ ਦੀਵਾਨਾ ਬਣਾਇਆ ਅਤੇ ਹੁਣ ਉਹ ਵਿਦੇਸ਼ਾਂ ਵਿੱਚ ਮਸ਼ਹੂਰ ਹੋ ਗਿਆ ਹੈ। ਹਾਲ ਹੀ ਵਿੱਚ ਦਿਲਜੀਤ ਨੇ ਮੇਟ ਗਾਲਾ ਵਿੱਚ ਆਪਣਾ ਡੈਬਿਊ ਕੀਤਾ।

ਰੈੱਡ ਕਾਰਪੇਟ 'ਤੇ ਛਾਇਆ ਲੁੱਕ

ਦਿਲਜੀਤ ਦੁਸਾਂਝ ਨੇ ਮੇਟ ਗਾਲਾ ਵਿੱਚ ਆਪਣੀ ਪਹਿਲੀ ਪੇਸ਼ਕਾਰੀ ਦਿੱਤੀ ਅਤੇ ਬਿਨਾਂ ਸ਼ੱਕ ਉਸਨੇ ਆਪਣੇ ਡੈਬਿਊ ਨੂੰ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

ਥੀਮ ਤੋਂ ਹਟ ਕੇ ਉਹ ਮੇਟ ਗਾਲਾ ਦੇ ਕਾਰਪੇਟ 'ਤੇ ਪੰਜਾਬੀ ਲੁੱਕ ਵਿੱਚ ਪਹੁੰਚਿਆ ਤੇ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ। ਦਿਲਜੀਤ ਦੁਸਾਂਝ ਨੇ ਆਪਣੇ ਮੇਟ ਗਾਲਾ ਲੁੱਕ ਲਈ ਮਹਾਰਾਜਾ ਲੁੱਕ ਚੁਣਿਆ। ਉਸਨੇ ਪੰਜਾਬੀ ਸ਼ਾਹੀ ਲੁੱਕ ਨੂੰ ਇੱਕ ਆਧੁਨਿਕ ਲੁੱਕ ਦਿੱਤਾ।

ਪਹਿਲਾ ਪੰਜਾਬੀ ਅਦਾਕਾਰ

ਅਦਾਕਾਰ ਦਿਲਜੀਤ ਦੁਸਾਂਝ ਨੇ ਹਾਲੀਵੁੱਡ ਨੂੰ ਮਾਤ ਦੇਣ ਲਈ ਨਿਊਯਾਰਕ ਵਿੱਚ ਹੋ ਰਹੇ ਮੇਟ ਗਾਲਾ ਵਿੱਚ ਐਂਟਰੀ ਕੀਤੀ ਹੈ। ਦਿਲਜੀਤ ਮੇਟ ਗਾਲਾ ਦੇ ਰੈੱਡ ਕਾਰਪੇਟ 'ਤੇ ਡੈਬਿਊ ਕਰਨ ਵਾਲਾ ਪਹਿਲਾ ਪੰਜਾਬੀ ਅਦਾਕਾਰ ਬਣਿਆ ਹੈ।

ਮਹਾਰਾਜਾ ਬਣੇ ਦਿਲਜੀਤ ਦੁਸਾਂਝ

ਦਿਲਜੀਤ ਦੁਸਾਂਝ ਨੇ ਮੇਟ ਗਾਲਾ ਲਈ ਸਿੱਖ ਰਾਜ ਦੌਰਾਨ ਮਹਾਰਾਜੇ ਦਾ ਲੁੱਕ ਨੂੰ ਅਪਣਾਇਆ। ਸੋਸ਼ਲ ਮੀਡੀਆ 'ਤੇ ਦਿਲਜੀਤ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਨੂੰ 'ਪੰਜਾਬ ਦੇ ਰਾਜਕੁਮਾਰ' ਦਾ ਟੈਗ ਵੀ ਮਿਲ ਗਿਆ ਹੈ।

ਦਿਲਜੀਤ ਦੁਸਾਂਝ ਨੇ ਮੁੱਛਾਂ ਨੂੰ ਦਿੱਤਾ ਤਾਅ

ਦਿਲਜੀਤ ਦੁਸਾਂਝ ਮੇਟ ਗਾਲਾ ਕਾਰਪੇਟ 'ਤੇ ਕੈਮਰਿਆਂ ਸਾਹਮਣੇ ਆਪਣੀਆਂ ਮੁੱਛਾਂ ਨੂੰ ਸਟਾਈਲ ਵਿੱਚ ਦਿਖਾਉਂਦੇ ਹੋਏ ਨਜ਼ਰ ਆਏ। ਜਦੋਂ ਅਦਾਕਾਰ ਨੇ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ ਤਾਂ ਉੱਥੇ ਮੌਜੂਦ ਕੈਮਰਾਮੈਨ ਉਸਨੂੰ ਦੇਖਦੇ ਹੀ ਰਹਿ ਗਏ।

ਕਿਸ ਨੇ ਕੀਤੀ ਆਊਟਫਿਟ ਡਿਜ਼ਾਈਨ

ਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੂੰਗ ਨੇ ਦਿਲਜੀਤ ਦੁਸਾਂਝ ਦੇ ਕੱਪੜੇ ਡਿਜ਼ਾਈਨ ਕੀਤੇ ਹਨ। ਉਹ ਉਹੀ ਡਿਜ਼ਾਈਨਰ ਹੈ ਜਿਸਨੇ ਆਲੀਆ ਭੱਟ ਤੋਂ ਲੈ ਕੇ ਈਸ਼ਾ ਅੰਬਾਨੀ ਤੱਕ ਦੇ ਮਸ਼ਹੂਰ ਹਸਤੀਆਂ ਨੂੰ ਮੇਟ ਗਾਲਾ ਵਿੱਚ ਸੁੰਦਰ ਦਿਖਾਇਆ ਹੈ।

ਪੇਸ਼ ਕੀਤਾ ਪੰਜਾਬੀ ਸੱਭਿਆਚਾਰ

ਦਿਲਜੀਤ ਦੁਸਾਂਝ ਨੇ ਵਿਦੇਸ਼ੀ ਧਰਤੀ 'ਤੇ ਭਾਰਤ ਦੇ ਸਿੱਖ ਸੱਭਿਆਚਾਰ ਦਾ ਝੰਡਾ ਬੁਲੰਦ ਕੀਤਾ। ਤੁਸੀਂ ਇਸ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਦਿਲਜੀਤ ਨੇ ਆਪਣੇ ਪਹਿਰਾਵੇ ਨੂੰ ਕਿਸ ਤੋਂ ਪ੍ਰੇਰਿਤ ਕੀਤਾ ਹੈ।

ਸ਼ਾਹੀ ਅੰਦਾਜ਼

ਉਸਦੇ ਪਹਿਰਾਵੇ ਵਿੱਚ ਪੰਜਾਬ ਦਾ ਨਕਸ਼ਾ ਅਤੇ ਪਿਛਲੇ ਪਾਸੇ ਪੰਜਾਬੀ ਵਰਣਮਾਲਾ (ਗੁਰਮੁਖੀ ਅੱਖਰ) ਵਾਲਾ ਇੱਕ ਕੇਪ ਵੀ ਸ਼ਾਮਲ ਸੀ। ਇਹ ਦਿੱਖ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਤੋਂ ਪ੍ਰੇਰਿਤ ਸੀ, ਜੋ ਆਪਣੀ ਸ਼ਾਨ ਅਤੇ ਸ਼ਾਹੀ ਸ਼ੈਲੀ ਲਈ ਜਾਣੇ ਜਾਂਦੇ ਸਨ।

ਦਿਲਜੀਤ ਦੁਸਾਂਝ ਦਾ ਹਟਵਾ ਲੁੱਕ

ਹਾਲਾਂਕਿ ਇਸ ਸਾਲ ਮੇਟ ਗਾਲਾ ਦਾ ਥੀਮ ਕਾਲੇ ਫੈਸ਼ਨ ਨੂੰ ਉਜਾਗਰ ਕਰਨਾ ਸੀ ਪਰ ਦਿਲਜੀਤ ਨੇ ਥੀਮ ਤੋਂ ਵੱਖ ਹੋ ਕੇ ਇੱਕ ਸ਼ਾਹੀ ਲੁੱਕ ਚੁਣਿਆ ਤੇ ਇੱਕ ਸ਼ਾਹੀ ਪੰਜਾਬੀ ਲੁੱਕ ਨਾਲ ਆਪਣੇ ਸੱਭਿਆਚਾਰ ਦੀ ਪਾਲਣਾ ਕਰਕੇ ਫੈਨਜ਼ ਦਾ ਦਿਲ ਜਿੱਤ ਲਿਆ।

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਤੋਂ ਇਲਾਵਾ, ਸ਼ਾਹਰੁਖ ਖਾਨ ਅਤੇ ਕਿਆਰਾ ਅਡਵਾਨੀ ਨੇ ਵੀ ਮੇਟ ਗਾਲਾ ਵਿੱਚ ਆਪਣਾ ਡੈਬਿਊ ਕੀਤਾ ਹੈ।

all photo credit- intsgram

ਸ਼ਰਧਾ ਕਪੂਰ ਦੇ ਇਹ ਲੁੱਕ ਕਰ ਸਕਦੇ ਹੋ ਤੁਸੀਂ ਟ੍ਰਾਈ