ਹੇਅਰ ਡਰਾਇਰ ਦੀ ਵਰਤੋਂ ਨਾਲ ਝੜਨੇ ਸ਼ੁਰੂ ਜਾਂਦੇ ਹਨ ਵਾਲ ਤਾਂ ਕਰੋ ਇਹ ਕੰਮ


By Neha diwan04, Nov 2024 11:25 AMpunjabijagran.com

ਹੇਅਰ ਡਰਾਇਰ

ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਔਰਤਾਂ ਵਾਲ ਧੋਣ ਤੋਂ ਬਾਅਦ ਵਾਲਾਂ ਨੂੰ ਸੁਕਾਉਣ ਲਈ ਹੇਅਰ ਡਰਾਇਰ ਦੀ ਵਰਤੋਂ ਕਰਦੀਆਂ ਹਨ। ਜਿੱਥੇ ਹੇਅਰ ਡਰਾਇਰ ਦੀ ਵਰਤੋਂ ਨਾਲ ਵਾਲ ਜਲਦੀ ਸੁੱਕ ਜਾਂਦੇ ਹਨ।

ਵਾਲਾਂ ਦਾ ਝੜਣਾ

ਜੇ ਤੁਸੀਂ ਆਪਣੇ ਵਾਲਾਂ ਨੂੰ ਸੁਕਾਉਂਦੇ ਸਮੇਂ ਹੇਅਰ ਡਰਾਇਰ ਦੀ ਵਰਤੋਂ ਕਰਦੇ ਹੋ, ਤਾਂ ਇਸ ਨੂੰ ਉੱਚ ਤਾਪਮਾਨ 'ਤੇ ਨਾ ਵਰਤੋ। ਅਜਿਹਾ ਕਰਨ ਨਾਲ ਵਾਲ ਖੁਸ਼ਕ ਹੋ ਜਾਂਦੇ ਹਨ ਅਤੇ ਵਾਲ ਟੁੱਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਇਸ ਸਮੱਸਿਆ ਤੋਂ ਬਚਣ ਲਈ ਹੇਅਰ ਡਰਾਇਰ ਦੀ ਵਰਤੋਂ ਕਰਦੇ ਸਮੇਂ ਇਸ ਦੀ ਵਰਤੋਂ ਘੱਟ ਤਾਪਮਾਨ 'ਤੇ ਕਰੋ। ਹੋ ਸਕੇ ਤਾਂ ਗਰਮ ਹਵਾ ਦੀ ਬਜਾਏ ਠੰਢੀ ਹਵਾ ਦੀ ਵਰਤੋਂ ਕਰੋ।

ਸੀਰਮ ਦੇ ਫਾਇਦੇ

ਹੇਅਰ ਡਰਾਇਰ ਦੀ ਗਰਮ ਹਵਾ ਕਾਰਨ ਵਾਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਹੀਟ ਪ੍ਰੋਟੈਕਸ਼ਨ ਸਪਰੇਅ ਦੀ ਵਰਤੋਂ ਕਰੋ। ਹੇਅਰ ਡਰਾਇਰ ਦੀ ਵਰਤੋਂ ਕਰਨ ਤੋਂ ਪਹਿਲਾਂ ਸੀਰਮ ਲਗਾਓ।

ਹੇਅਰ ਡਰਾਇਰ ਦੀ ਵਰਤੋਂ ਘੱਟ ਕਰੋ

ਜੇਕਰ ਹੇਅਰ ਡਰਾਇਰ ਦੀ ਵਰਤੋਂ ਕਰਨ ਤੋਂ ਬਾਅਦ ਵਾਲ ਝੜਨ ਦੀ ਸਮੱਸਿਆ ਸ਼ੁਰੂ ਹੋ ਗਈ ਹੈ ਤਾਂ ਇਸ ਦੀ ਵਰਤੋਂ ਘੱਟ ਕਰੋ। ਜੇ ਸੰਭਵ ਹੋਵੇ, ਤਾਂ ਆਪਣੇ ਵਾਲਾਂ ਨੂੰ ਕੁਦਰਤੀ ਤੌਰ 'ਤੇ ਸੁਕਾਓ।

ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ

ਹਫ਼ਤੇ ਵਿੱਚ ਦੋ ਦਿਨ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਤੇਲ ਲਗਾਓ। ਤੇਲ ਲਗਾਉਣ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਵਾਲਾਂ ਨੂੰ ਧੋਣ ਲਈ ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰੋ। ਵਾਲਾਂ ਦੀ ਦੇਖਭਾਲ ਦੀ ਸਹੀ ਰੁਟੀਨ ਦੀ ਪਾਲਣਾ ਕਰੋ।

ਜੇ ਚਾਹੁੰਦੇ ਹੋ ਸਿਹਤਮੰਦ ਚਮੜੀ ਤਾਂ ਗੁਲਾਬ ਜਲ ਕਰੋ ਸਕਿਨ ਦੀ ਦੇਖਭਾਲ