ਕਰੇਲਾ ਹੈ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ, ਇਸ ਤਰ੍ਹਾਂ ਕਰੋ ਸੇਵਨ
By Neha Diwan
2023-03-31, 16:11 IST
punjabijagran.com
ਸ਼ੂਗਰ
ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਦਾ ਸਾਡੇ ਸਾਰਿਆਂ ਦੀ ਜੀਵਨ ਸ਼ੈਲੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਲੋਕ ਮੋਟਾਪੇ ਤੋਂ ਲੈ ਕੇ ਬਲੱਡ ਪ੍ਰੈਸ਼ਰ ਅਤੇ ਇੱਥੋਂ ਤੱਕ ਕਿ ਸ਼ੂਗਰ ਦਾ ਵੀ ਸ਼ਿਕਾਰ ਹੋ ਰਹੇ ਹਨ।
ਸ਼ੂਗਰ ਇੱਕ ਅਜਿਹੀ ਬਿਮਾਰੀ ਜਿਸਦਾ ਨਹੀ ਕੋਈ ਇਲਾਜ
ਇਸ ਨੂੰ ਦਵਾਈਆਂ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ। ਸ਼ੂਗਰ ਹੌਲੀ-ਹੌਲੀ ਦੂਜੇ ਅੰਗਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸੇ ਕਰਕੇ ਇਸਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ।
ਕਰੇਲਾ ਸ਼ੂਗਰ ਦੇ ਮਰੀਜ਼ਾਂ ਲਈ ਅੰਮ੍ਰਿਤ ਤੋਂ ਘੱਟ ਨਹੀਂ ਹੈ
ਸ਼ੂਗਰ ਦੇ ਮਰੀਜ਼ਾਂ ਨੂੰ ਅੱਖਾਂ ਦੀ ਸਮੱਸਿਆ, ਗੁਰਦੇ ਤੇ ਜਿਗਰ ਦੇ ਰੋਗ ਅਤੇ ਪੈਰਾਂ ਵਿੱਚ ਸੋਜ ਹੋਣਾ ਆਮ ਗੱਲ ਹੈ। ਕਈ ਅਜਿਹੇ ਭੋਜਨ ਹਨ, ਜੋ ਸ਼ੂਗਰ ਨੂੰ ਕੰਟਰੋਲ ਕਰਨ 'ਚ ਵੀ ਸਾਡੀ ਮਦਦ ਕਰਦੇ ਹਨ। ਕਰੇਲਾ ਇਨ੍ਹਾਂ ਵਿੱਚੋਂ ਇੱਕ ਹੈ।
ਫਾਇਦਿਆਂ ਨਾਲ ਭਰਪੂਰ ਕਰੇਲਾ
ਕਰੇਲਾ ਬੇਸ਼ੱਕ ਕੌੜਾ ਹੁੰਦਾ ਹੈ ਪਰ ਤੁਹਾਡੀ ਸਿਹਤ ਲਈ ਇਸ ਦੇ ਫਾਇਦੇ ਬੇਮਿਸਾਲ ਹਨ। ਹਰ ਕੋਈ ਕਰੇਲੇ ਦੀ ਸਬਜ਼ੀ ਜਾਂ ਜੂਸ ਪਸੰਦ ਨਹੀਂ ਕਰਦਾ। ਬੱਚੇ ਕੇਵਲ ਕਰੇਲੇ ਦੇ ਜ਼ਿਕਰ 'ਤੇ ਹੀ ਭੱਜ ਜਾਂਦੇ ਹਨ।
ਕਰੇਲੇ ਦਾ ਰਸ
ਜੇਕਰ ਸ਼ੂਗਰ ਦੇ ਮਰੀਜ਼ ਰੋਜ਼ਾਨਾ ਕਰੇਲੇ ਦਾ ਰਸ ਪੀਂਦੇ ਹਨ, ਤਾਂ ਉਹ ਇਸ ਬਿਮਾਰੀ ਨਾਲ ਆਸਾਨੀ ਨਾਲ ਲੜ ਸਕਦੇ ਹਨ। ਕਰੇਲੇ ਦਾ ਰਸ ਕੁਦਰਤੀ ਤੌਰ 'ਤੇ ਸਰੀਰ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਨਾਰਮਲ ਰੱਖਦਾ ਹੈ।
ਕਰੇਲੇ ਵਿੱਚ ਡਾਇਬੀਟੀਜ਼ ਵਿਰੋਧੀ ਗੁਣ ਹੁੰਦੇ ਹਨ
ਕਰੇਲੇ ਵਿੱਚ ਐਂਟੀ-ਡਾਇਬੀਟਿਕ ਗੁਣ ਪਾਏ ਜਾਂਦੇ ਹਨ। ਇਸ 'ਚ ਮੌਜੂਦ ਕੈਰੋਟੀਨ ਖੂਨ 'ਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦਾ ਹੈ। ਪੌਲੀਪੇਪਟਾਈਡ-ਪੀ ਜਾਂ ਪੀ-ਇਨਸੁਲਿਨ ਵੀ ਹੁੰਦਾ ਹੈ, ਕੁਦਰਤੀ ਤਰੀਕੇ ਨਾਲ ਸ਼ੂਗਰ ਨੂੰ ਕੰਟਰੋਲ ਕਰਦੈ।
ਗਰਮੀਆਂ 'ਚ ਖਾਓ ਤਰ, ਭਾਰ ਘਟਾਉਣ ਦੇ ਨਾਲ ਸਰੀਰ ਰਹੇਗਾ ਡੀਹਾਈਡ੍ਰਟ
Read More