Birthday: ਕਾਰਤਿਕ ਆਰੀਅਨ ਦੇ ਜਨਮਦਿਨ 'ਤੇ ਜਾਣੋ ਅਦਾਕਾਰ ਨਾਲ ਜੁੜੀਆਂ ਦਿਲਚਸਪ ਗੱਲਾਂ


By Ramandeep Kaur22, Nov 2022 12:47 PMpunjabijagran.com

ਜਨਮਦਿਨ

ਬਾਲੀਵੁੱਡ 'ਚ ਚਾਕਲੇਟ ਬੁਆਏ ਤੇ ਲਵਰ ਬੁਆਏ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ 22 ਨਵੰਬਰ ਨੂੰ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।

ਅਸਲ ਨਾਂ

ਕਾਰਤਿਕ ਆਰੀਅਨ ਦਾ ਪੂਰਾ ਨਾਂ ਕਾਰਤਿਕ ਤਿਵਾੜੀ ਹੈ। ਫਿਲਮਾਂ 'ਚ ਆਉਣ ਲਈ ਅਦਾਕਾਰ ਨੇ ਆਪਣਾ ਸਰਨੇਮ ਬਦਲ ਕੇ ਤਿਵਾੜੀ ਨੂੰ ਆਰੀਅਨ ਕਰ ਦਿੱਤਾ।

ਪਹਿਲੀ ਫਿਲਮ

ਕਾਰਤਿਕ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ 2011 'ਚ ਫਿਲਮ 'ਪਿਆਰ ਕਾ ਪੰਚਨਾਮਾ' ਨਾਲ ਹੋਈ। ਇਸ 'ਚ ਉਨ੍ਹਾਂ ਨੇ ਰਜਤ ਦੇ ਕਿਰਦਾਰ 'ਚ ਬਿਨਾਂ ਰੁਕੇ 5 ਮਿੰਟ ਡਾਇਲਾਗ ਬੋਲੇ, ਜੋ ਅੱਜ ਵੀ ਚਰਚਾ 'ਚ ਹਨ।

ਡਾ. ਬਣਾਉਣਾ ਚਾਹੁੰਦੇ ਸੀ ਪੇਰੈਂਟਸ

ਪਰਿਵਾਰ 'ਚ ਹਰ ਕੋਈ ਡਾਕਟਰ ਹੋਣ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਵੀ ਡਾਕਟਰ ਬਣਾਉਣਾ ਚਾਹੁੰਦੇ ਸਨ, ਪਰ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ ਕਾਰਤਿਕ ਨੇ ਅਦਾਕਾਰੀ ਚੁਣੀ।

ਚਰਚਾ 'ਚ ਆਰੀਅਨ

ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਫਿਲਮ 'ਹੇਰਾ ਫੇਰੀ 3' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਇਸ ਤੋਂ ਇਲਾਵਾ ਕਾਰਤਿਕ ਆਪਣੇ ਅਨਟਾਈਟਲ ਪ੍ਰੋਜੈਕਟ ਨੂੰ ਲੈ ਕੇ ਕਾਫੀ ਚਰਚਾ 'ਚ ਹਨ।

No Godfather

ਕਾਰਤਿਕ ਨੇ ਬਾਲੀਵੁੱਡ ਇੰਡਸਟ੍ਰੀ 'ਚ ਬਿਨਾਂ ਕਿਸੇ ਗੌਡਫਾਦਰ ਦੇ ਖ਼ਾਸ ਪਛਾਣ ਬਣਾਈ। ਰਿਲੀਜ਼ ਹੋਈ ਫਿਲਮ 'ਭੂਲ ਭੁਲੱਈਆ 2' ਨੇ ਉਨ੍ਹਾਂ ਨੂੰ ਸਟਾਰ ਤੋਂ ਸੁਪਰਸਟਾਰ ਬਣਾ ਦਿੱਤਾ ਹੈ।

KBC 14 ਪਹੁੰਚਿਆ ਹਮਸ਼ਕਲ

KBC 14 'ਚ ਕਾਰਤਿਕ ਆਰੀਅਨ ਦਾ ਹਮਸ਼ਕਲ ਵੈਭਵ ਰੇਖੀ ਪ੍ਰਤੀਯੋਗੀ ਵਜੋਂ ਪਹੁੰਚਿਆ। ਇਸ ਮੌਕੇ ਬਿੱਗ-ਬੀ ਨੇ ਵੈਭਵ ਦੇ ਪਸੰਦੀਦਾ ਅਦਾਕਾਰ ਕਾਰਤਿਕ ਨਾਲ ਉਨ੍ਹਾਂ ਦੀ ਵੀਡੀਓ ਕਾਲ 'ਤੇ ਗੱਲ ਕਰਵਾਈ।

ਜਾਣੋ ਕਿੰਨੇ ਪੜ੍ਹੇ-ਲਿਖੇ ਹਨ ਸੰਨੀ ਦਿਓਲ