ਸਰਦੀਆਂ ਦੇ ਮੌਸਮ ਵਿੱਚ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਹੋਣਾ ਆਮ ਗੱਲ ਹੈ। ਵਾਤਾਵਰਣ ਵਿੱਚ ਖੁਸ਼ਕੀ ਹੋਣ ਕਾਰਨ ਚਮੜੀ ਖੁਸ਼ਕ ਅਤੇ ਬੇਜਾਨ ਹੋਣ ਲੱਗਦੀ ਹੈ।
ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਕੱਚਾ ਦੁੱਧ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਕੁਦਰਤੀ ਮਾਇਸਚਰਾਈਜ਼ਰ ਗੁਣ ਚਮੜੀ ਨੂੰ ਬਹੁਤ ਨਰਮ ਰੱਖਦੇ ਹਨ।
ਕੱਚਾ ਦੁੱਧ ਵੀ ਕਲੀਨਜ਼ਰ ਦਾ ਕੰਮ ਕਰਦਾ ਹੈ। ਇਸ ਦੀ ਮਦਦ ਨਾਲ ਅਸੀਂ ਆਪਣੇ ਚਿਹਰੇ ਦੀ ਸਾਰੀ ਗੰਦਗੀ ਨੂੰ ਦੂਰ ਕਰ ਸਕਦੇ ਹਾਂ। ਇਸ ਵਿੱਚ ਮੌਜੂਦ ਲੈਕਟਿਕ ਐਸਿਡ ਚਮੜੀ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ।
ਸਵੇਰੇ ਉੱਠ ਕੇ ਕੱਚੇ ਦੁੱਧ ਨਾਲ ਰੋਜ਼ਾਨਾ ਕਰੀਬ 5 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕਰੋ। ਤੁਸੀਂ 2 ਚੱਮਚ ਦੁੱਧ ਨੂੰ ਹੱਥ 'ਚ ਲੈ ਕੇ ਪੂਰੇ ਚਿਹਰੇ 'ਤੇ ਚੰਗੀ ਤਰ੍ਹਾਂ ਨਾਲ ਲਗਾਓ। ਇਸ ਨੂੰ ਲਗਾਉਣ ਤੋਂ ਬਾਅਦ ਕੁਝ ਸਮੇਂ ਲਈ ਛੱਡ ਦਿਓ।
ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਇੱਕ ਹਫਤੇ ਦੇ ਅੰਦਰ-ਅੰਦਰ ਤੁਹਾਨੂੰ ਆਪਣੇ ਚਿਹਰੇ 'ਤੇ ਫਰਕ ਨਜ਼ਰ ਆਉਣ ਲੱਗ ਜਾਵੇਗਾ।
ਗਲਿਸਰੀਨ, ਗੁਲਾਬ ਅਤੇ ਸ਼ਹਿਦ, ਤਿੰਨੋਂ ਹੀ ਚਮੜੀ ਲਈ ਫਾਇਦੇਮੰਦ ਹਨ। ਇਨ੍ਹਾਂ ਦੀ ਵਰਤੋਂ ਨਾਲ ਚਮੜੀ ਚਮਕਦਾਰ ਹੋਣ ਲੱਗਦੀ ਹੈ। ਸ਼ਹਿਦ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਦੂਰ ਕਰਦਾ ਹੈ।
ਕਟੋਰੀ ਵਿੱਚ ਸ਼ਹਿਦ, ਗਲਿਸਰੀਨ ਤੇ ਗੁਲਾਬ ਜਲ ਮਿਲਾਓ। ਇਸ ਵਿਚ ਇਕ ਚੱਮਚ ਕੱਚਾ ਦੁੱਧ ਵੀ ਮਿਲਾਓ। ਹੁਣ ਇਸ ਮਿਸ਼ਰਣ ਨੂੰ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਲਾਓ।
ਹੁਣ ਇਸ ਨੂੰ ਆਪਣੀਆਂ ਉਂਗਲਾਂ 'ਚ ਲੈ ਕੇ ਚਿਹਰੇ 'ਤੇ ਚੰਗੀ ਤਰ੍ਹਾਂ ਮਸਾਜ ਕਰੋ ਅਤੇ ਕੁਝ ਦੇਰ ਲਈ ਛੱਡ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਆਪਣੇ ਚਿਹਰੇ ਨੂੰ ਕੋਸੇ ਜਾਂ ਸਾਧਾਰਨ ਪਾਣੀ ਨਾਲ ਧੋ ਲਓ।