ਵਾਲਾਂ ਦੀ ਦੇਖਭਾਲ ਲਈ ਤੁਸੀਂ ਘਰ 'ਚ ਮੌਜੂਦ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ। ਮੇਥੀ ਦੇ ਬੀਜ,ਸਰ੍ਹੋਂ ਦਾ ਤੇਲ, ਕੜ੍ਹੀ ਪੱਤੇ ਤੋਂ ਬਣਾਓ ਤੇਲ।
ਮੇਥੀ ਦੇ ਬੀਜ ਵਾਲਾਂ ਦੇ ਵਾਧੇ ਵਿੱਚ ਮਦਦ ਕਰਦੇ ਹਨ। ਇਹ ਪਤਲੇ ਵਾਲਾਂ ਨੂੰ ਵਾਲੀਅਮ ਦੇਣ ਦਾ ਵੀ ਕੰਮ ਕਰਦਾ ਹੈ। ਇਸ ਤੋਂ ਇਲਾਵਾ ਮੇਥੀ ਦੇ ਬੀਜ ਵਾਲਾਂ ਦੇ ਵਾਧੇ 'ਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ।
ਸਰ੍ਹੋਂ ਦਾ ਤੇਲ ਵਾਲਾਂ ਨੂੰ ਸੰਘਣਾ ਬਣਾਉਣ ਅਤੇ ਉਨ੍ਹਾਂ ਨੂੰ ਪੋਸ਼ਣ ਦੇਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਤੱਤ ਵਾਲਾਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ।
ਕੜ੍ਹੀ ਪੱਤਾ ਨਵੇਂ ਵਾਲ ਉਗਾਉਣ ਵਿਚ ਮਦਦ ਕਰਦਾ ਹੈ। ਇਹ ਤੁਹਾਡੇ ਵਾਲਾਂ 'ਚ ਚਮਕ ਲਿਆਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੰਘਣਾ ਬਣਾਉਣ 'ਚ ਵੀ ਮਦਦ ਕਰਦਾ ਹੈ। ਇਹ ਵਾਲਾਂ 'ਚ ਸੁਰੱਖਿਆ ਪਰਤ ਬਣਾਉਣ ਦਾ ਕੰਮ ਕਰਦਾ ਹੈ।
ਪਹਿਲਾਂ ਮੇਥੀ ਦੇ ਬੀਜਾਂ ਨੂੰ ਉਬਾਲੋ ਤੇ ਉਨ੍ਹਾਂ ਨੂੰ ਇੱਕ ਕਟੋਰੀ ਵਿੱਚ ਪਾਓ, ਕੜ੍ਹੀ ਪੱਤੇ ਪਾਓ ਤੇ ਦੋਵਾਂ ਨੂੰ ਪੀਸ ਲਓ। ਗੈਸ 'ਤੇ ਰੱਖੋ ਤੇ ਇਸ 'ਚ 2 ਤੋਂ 3 ਚੱਮਚ ਸਰ੍ਹੋਂ ਦਾ ਤੇਲ ਪਾਓ। ਮਿਕਸ ਕਰਨ ਤੋਂ ਬਾਅਦ ਇਨ੍ਹਾਂ ਨੂੰ ਹਲਕਾ ਜਿਹਾ ਪਕਾਓ।
ਤੇਲ ਠੰਢਾ ਹੋਣ ਤੋਂ ਬਾਅਦ ਇਸ ਨੂੰ ਸਕੈਲਪ ਤੋਂ ਲੈ ਕੇ ਲੰਬਾਈ ਤੱਕ ਲਗਾਓ। 2 ਘੰਟੇ ਤਕ ਵਾਲਾਂ 'ਤੇ ਲੱਗਾ ਰਹਿਣ ਦਿਓ। ਬਾਅਦ 'ਚ ਸ਼ੈਂਪੂ ਤੇ ਕੰਡੀਸ਼ਨਰ ਨਾਲ ਧੋ ਕੇ ਸੁਕਾ ਲਓ। ਇਸ ਵਰਤੋਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ।
ਕਿਸੇ ਵੀ ਘਰੇਲੂ ਉਪਾਅ ਦੀ ਵਰਤੋਂ ਕਰਨ ਤੋਂ ਪਹਿਲਾਂ, ਪੈਚ ਟੈਸਟ ਕਰੋ ਅਤੇ ਜੇ ਤੁਸੀਂ ਚਾਹੋ, ਤਾਂ ਪਹਿਲਾਂ ਕਿਸੇ ਮਾਹਰ ਦੀ ਸਲਾਹ ਲਓ।