ਭੁੰਨਿਆ ਹੋਇਆ ਜੀਰਾ ਤੇ ਕਾਲੀ ਮਿਰਚ ਖਾਣ ਦੇ ਹਨ 5 ਫਾਇਦੇ
By Neha diwan
2023-10-08, 12:16 IST
punjabijagran.com
ਭੁੰਨਿਆ ਜੀਰਾ
ਭੁੰਨੇ ਹੋਏ ਜੀਰੇ ਤੇ ਕਾਲੀ ਮਿਰਚ ਦੀ ਵਰਤੋਂ ਮਸਾਲੇ ਦੇ ਤੌਰ 'ਤੇ ਕੀਤੀ ਜਾਂਦੀ ਹੈ, ਜੋ ਨਾ ਸਿਰਫ ਪਕਵਾਨਾਂ ਦਾ ਸਵਾਦ ਵਧਾਉਂਦੇ ਹਨ ਸਗੋਂ ਸਿਹਤ ਨੂੰ ਵੀ ਬਹੁਤ ਫਾਇਦੇ ਦਿੰਦੇ ਹਨ।
ਜੀਰੇ ਦੇ ਪੋਸ਼ਕ ਤੱਤ
ਜੀਰੇ ਵਿੱਚ ਆਇਰਨ, ਕਾਪਰ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ, ਮੈਗਨੀਸ਼ੀਅਮ, ਵਿਟਾਮਿਨ ਈ, ਵਿਟਾਮਿਨ ਏ, ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।
ਕਾਲੀ ਮਿਰਚ ਦੇ ਪੋਸ਼ਕ ਤੱਤ
ਕਾਲੀ ਮਿਰਚ ਵਿੱਚ ਵਿਟਾਮਿਨ ਏ, ਵਿਟਾਮਿਨ ਈ, ਵਿਟਾਮਿਨ ਸੀ ਅਤੇ ਵਿਟਾਮਿਨ ਬੀ6, ਪੋਟਾਸ਼ੀਅਮ ਦੇ ਨਾਲ-ਨਾਲ ਐਂਟੀ-ਇੰਫਲੇਮੇਟਰੀ, ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ।
ਭਾਰ ਘਟਦੈ
ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਭੁੰਨੇ ਹੋਏ ਜੀਰੇ ਤੇ ਕਾਲੀ ਮਿਰਚ ਦਾ ਇਕੱਠੇ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਭੁੰਨੇ ਹੋਏ ਜੀਰੇ 'ਚ ਮੌਜੂਦ ਤੱਤ ਭੁੱਖ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
ਮੂੰਹ ਦੀ ਸਿਹਤ ਲਈ ਫਾਇਦੇਮੰਦ
ਇਸ 'ਚ ਮੌਜੂਦ ਗੁਣ ਦੰਦਾਂ 'ਚ ਪਲੇਕ ਜਮ੍ਹਾ ਹੋਣ ਤੇ ਮਸੂੜਿਆਂ 'ਚ ਖੂਨ ਆਉਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਦੇ ਲਈ ਇਨ੍ਹਾਂ ਦੋਹਾਂ ਮਸਾਲਿਆਂ ਨੂੰ ਕੋਸੇ ਪਾਣੀ 'ਚ ਮਿਲਾ ਕੇ ਗਰਾਰੇ ਕਰੋ।
ਇਮਿਊਨਿਟੀ ਵਧਦੀ
ਜੇ ਤੁਸੀਂ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਭੁੰਨੇ ਹੋਏ ਜੀਰੇ ਤੇ ਕਾਲੀ ਮਿਰਚ ਦਾ ਇਕੱਠੇ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਪਾਏ ਜਾਣ ਵਾਲੇ ਗੁਣ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ।
ਪਾਚਨ ਵਿੱਚ ਸੁਧਾਰ
ਇਸ ਵਿੱਚ ਪਾਏ ਜਾਣ ਵਾਲੇ ਤੱਤ ਪਾਚਨ ਕਿਰਿਆ ਵਿੱਚ ਸੁਧਾਰ ਕਰਦੇ ਹਨ ਅਤੇ ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
ਗਲੇ ਦੀਆਂ ਸਮੱਸਿਆਵਾਂ ਲਈ ਸਹੀ
ਜੇ ਤੁਸੀਂ ਗਲੇ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਕੋਸੇ ਪਾਣੀ 'ਚ ਭੁੰਨੇ ਹੋਏ ਜੀਰੇ ਤੇ ਕਾਲੀ ਮਿਰਚ ਨੂੰ ਮਿਲਾ ਕੇ ਗਰਾਰੇ ਕਰੋ। ਕਿਉਂਕਿ ਇਸ ਦੀ ਵਰਤੋਂ ਨਾਲ ਗਲੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਜੇ ਤੁਸੀਂ ਨੇਲ ਪੇਂਟ ਲਗਾਉਣ ਦੇ ਹੋ ਸ਼ੌਕੀਨ ਤਾਂ ਹੋ ਜਾਓ ਸਾਵਧਾਨ, ਹੋ ਸਕਦੈ ਜਾਨਲੇਵਾ
Read More