ਵਾਸਤੂ ਦੇ ਅਨੁਸਾਰ, ਘਰ 'ਚ ਮੋਰ ਖੰਭ ਰੱਖਣੇ ਬਹੁਤ ਫਾਇਦੇਮੰਦ ਹੁੰਦੇ ਹਨ। ਤਾਂ ਆਓ ਜਾਣੋ ਇਸ ਨੂੰ ਘਰ 'ਚ ਕਿੱਥੇ ਰੱਖਣ ਨਾਲ ਤੁਹਾਨੂੰ ਫਾਇਦਾ ਮਿਲੇਗਾ ਤੇ ਇਹ ਕਿੱਥੇ ਰੱਖਣੇ ਸ਼ੁਭ ਮੰਨੇ ਜਾਂਦੇ ਹਨ।
ਘਰ 'ਚ ਚੀਜ਼ਾਂ ਨੂੰ ਰੱਖਦੇ ਸਮੇਂ ਵਾਸਤੂ ਦੇ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਇਨ੍ਹਾਂ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂਦੈ ਤਾਂ ਵਾਸਤੂ ਦੋਸ਼ ਹੋ ਸਕਦੈ।
ਘਰ 'ਚ ਨਕਰਾਤਮਕ ਉਰਜਾ ਨੂੰ ਦੂਰ ਕਰਨ ਲਈ ਘਰ ਦੇ ਮੁੱਖ ਦਰਵਾਜ਼ੇ 'ਤੇ ਗਣੇਸ਼ ਜੀ ਦੀ ਮੂਰਤੀ ਦੇ ਨਾਲ ਮੋਰ ਦਾ ਖੰਭ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਸਤੂ ਦੋਸ਼ ਦੂਰ ਹੋ ਜਾਂਦੈ।
ਜੇ ਤੁਹਾਡੀ ਕੁੰਡਲੀ 'ਚ ਰਾਹੂ ਦੀ ਦਸ਼ਾ ਚਲ ਰਹੀਂ ਹੈ ਤਾਂ ਕਮਰੇ 'ਚ ਮੋਰ ਖੰਭ ਰੱਖਣਾ ਚਾਹੀਦਾ। ਇਸ ਨਾਲ ਰਾਹੂ ਦਾ ਪ੍ਰਭਾਵ ਘੱਟ ਜਾਂਦੈ।
ਘਰ 'ਚ ਮੋਰ ਖੰਭ ਨੂੰ ਰੱਖਣ ਲਈ ਸਮੇਂ ਤੇ ਦਿਸ਼ਾ ਦਾ ਖਾਸ ਮਹੱਤਵ ਹੈ। ਇਸ ਨੂੰ ਘਰ ਦੀ ਉਤਰ ਦਿਸ਼ਾ 'ਚ ਲਗਾਉਣਾ ਲਾਭ ਦਾਇਕ ਹੈ।
ਜੇ ਤੁਸੀਂ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਤਾਂ ਘਰ 'ਚ ਮੋਰ ਖੰਭ ਜ਼ਰੂਰ ਲਗਾਓ।
ਬੈੱਡਰੂਮ ਦੀ ਪੂਰਵ ਦਿਸ਼ਾ 'ਚ ਮੋਰ ਖੰਭ ਰੱਖਣਾ ਚਾਹੀਦਾ ਹੈ। ਇਸ ਨਾਲ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਹਨ ਤੇ ਘਰ ਤੋਂ ਕਲੇਸ਼ ਦੂਰ ਰਹਿੰਦਾ ਹੈ।
ਘਰ ਦੇ ਦੱਖਣ ਦਿਸ਼ਾ 'ਚ ਰੱਖੀ ਤਿਜੋਰੀ 'ਚ ਮੋਰ ਖੰਭ ਖੜਾ ਕਰ ਕੇ ਰੱਖਣ ਨਾਲ ਧਨ ਪ੍ਰਾਪਤੀ ਹੁੰਦੀ ਹੈ।