Soybean : ਸੋਇਆਬੀਨ ਖਾਣ ਦੇ ਫਾਇਦੇ
By Neha diwan
2024-02-29, 15:34 IST
punjabijagran.com
ਪ੍ਰੋਟੀਨ
ਪ੍ਰੋਟੀਨ ਲਈ ਲੋਕ ਅਕਸਰ ਸੋਇਆਬੀਨ ਦਾ ਸੇਵਨ ਕਰਦੇ ਹਨ। ਕਿਉਂਕਿ ਇਸ ਵਿੱਚ ਪ੍ਰੋਟੀਨ ਦਾ ਚੰਗਾ ਸਰੋਤ ਪਾਇਆ ਜਾਂਦਾ ਹੈ।
ਪੋਸ਼ਕ ਤੱਤ
ਸੋਇਆਬੀਨ ਵਿੱਚ ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਈ, ਪ੍ਰੋਟੀਨ, ਕੈਲਸ਼ੀਅਮ, ਫਾਈਬਰ, ਥਿਆਮੀਨ, ਰਿਬੋਫਲੇਵਿਨ, ਅਮੀਨੋ ਐਸਿਡ, ਫੀਨੋਲਿਕ ਐਸਿਡ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਦਿਲ ਦੀ ਸਿਹਤ ਲਈ ਫਾਇਦੇਮੰਦ -
ਸੋਇਆਬੀਨ ਦਾ ਸੇਵਨ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੋਇਆਬੀਨ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ
ਅੱਜ ਦੇ ਸਮੇਂ ਵਿੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧਦੀ ਜਾ ਰਹੀ ਹੈ। ਅਜਿਹੇ 'ਚ ਇਸ ਨੂੰ ਕੰਟਰੋਲ ਕਰਨ ਲਈ ਸੋਇਆਬੀਨ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ
ਹੱਡੀਆਂ ਨੂੰ ਮਜ਼ਬੂਤ ਕਰਨ ਲਈ
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਸੋਇਆਬੀਨ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੋਇਆਬੀਨ ਵਿੱਚ ਕੈਲਸ਼ੀਅਮ ਗੁਣ ਪਾਏ ਜਾਂਦੇ ਹਨ, ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਸਰੀਰ ਦੇ ਵਿਕਾਸ 'ਚ ਫਾਇਦੇਮੰਦ
ਸਰੀਰ ਦੇ ਵਿਕਾਸ ਲਈ ਵਿਅਕਤੀ ਨੂੰ ਸੋਇਆਬੀਨ ਦਾ ਸੇਵਨ ਕਰਨਾ ਚਾਹੀਦਾ ਹੈਇਹ ਚਮੜੀ, ਮਾਸਪੇਸ਼ੀਆਂ, ਨਹੁੰਆਂ ਅਤੇ ਵਾਲਾਂ ਦੇ ਵਿਕਾਸ ਵਿੱਚ ਮਦਦ ਕਰਦਾ ਹੈ
ਭੋਜਨ ਖਾਣ ਤੋਂ ਬਾਅਦ ਤੁਸੀਂ ਕਿਉਂ ਹੋ ਜਾਂਦੇ ਹੋ ਆਲਸੀ? ਜਾਣੋ
Read More