ਗੁੜ ਪ੍ਰੋਟੀਨ, ਵਿਟਾਮਿਨ ਬੀ12, ਕੈਲਸ਼ੀਅਮ, ਆਇਰਨ ਵਰਗੇ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਅਦਰਕ ਵਿਟਾਮਿਨ ਏ, ਵਿਟਾਮਿਨ ਡੀ, ਆਇਰਨ, ਜ਼ਿੰਕ ਅਤੇ ਕੈਲਸ਼ੀਅਮ ਦੇ ਨਾਲ-ਨਾਲ ਐਂਟੀ-ਇੰਫਲੇਮੇਟਰੀ, ਐਂਟੀ-ਵਾਇਰਲ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ।
ਜੇਕਰ ਤੁਸੀਂ ਗੁੜ ਅਤੇ ਅਦਰਕ ਦਾ ਸੇਵਨ ਕਰਦੇ ਹੋ ਤਾਂ ਇਸ 'ਚ ਪਾਏ ਜਾਣ ਵਾਲੇ ਐਂਟੀ-ਵਾਇਰਲ ਗੁਣ ਸਰਦੀ-ਖਾਂਸੀ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਸਰਦੀਆਂ 'ਚ ਜੋੜਾਂ ਵਿੱਚ ਦਰਦ ਤੇ ਸੋਜ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਜੇਕਰ ਤੁਸੀਂ ਗੁੜ ਅਤੇ ਅਦਰਕ ਦਾ ਸੇਵਨ ਕਰਦੇ ਹੋ ਤਾਂ ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੁੜ ਤੇ ਅਦਰਕ ਦਾ ਇਕੱਠੇ ਸੇਵਨ ਕਰਨਾ ਚਾਹੀਦਾ ਹੈ। ਇਸਦੇ ਗੁਣ ਸਰੀਰ 'ਚ ਜਮ੍ਹਾ ਵਾਧੂ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਜੋ ਭਾਰ ਘਟਾਉਣ 'ਚ ਫਾਇਦੇਮੰਦ ਹੁੰਦਾ ਹੈ।
ਇਸ ਵਿੱਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਐਸੀਡਿਟੀ, ਬਦਹਜ਼ਮੀ, ਬਲੋਟਿੰਗ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਸਰਦੀਆਂ ਵਿੱਚ ਜੇਕਰ ਤੁਸੀਂ ਗੁੜ ਅਤੇ ਅਦਰਕ ਦਾ ਸੇਵਨ ਕਰਦੇ ਹੋ ਤਾਂ ਇਹ ਸਰੀਰ ਨੂੰ ਨਿੱਘ ਪ੍ਰਦਾਨ ਕਰਦਾ ਹੈ। ਕਿਉਂਕਿ ਇਸ ਦਾ ਸੁਭਾਅ ਗਰਮ ਹੁੰਦਾ ਹੈ, ਜੋ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ