ਨਾਗਾ ਸਾਧੂ ਨਾਲ ਜੁੜੀਆਂ ਰਹੱਸਮਈ ਗੱਲਾਂ
By Tejinder Thind
2023-01-13, 12:55 IST
punjabijagran.com
ਸਾਧੂ ਸੰਤਾਂ ਦੀ ਭੂਮੀ
ਭਾਰਤ ਨੂੰ ਸਾਧੂ ਸੰਤਾਂ ਦੀ ਭੂਮੀ ਕਿਹਾ ਜਾਂਦਾ ਹੈ। ਇਨ੍ਹਾਂ ਸੰਤਾਂ ਮਹਾਤਮਾਵਾਂ ਨੂੰ ਭਗਵਾਨ ਦੇ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ।
ਇਨ੍ਹਾਂ ਪ੍ਰੀਖਿਆਵਾਂ ’ਚੋਂ ਪੈਂਦਾ ਹੈ ਗੁਜ਼ਰਨਾ
ਸਾਧੂ ਸੰਤਾਂ ਦੇ ਜੀਵਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਕ ਵਾਰ ਨਾਗਾ ਸਾਧੂਆਂ ਦੇ ਜੀਵਨ ’ਤੇ ਚਰਚਾ ਜ਼ਰੂਰ ਹੁੰਦੀ ਹੈ ਪਰ ਇਕ ਨਾਗਾ ਸਾਧੂ ਨੂੰ ਇਨ੍ਹਾਂ ਪ੍ਰੀਖਿਆਵਾਂ ਵਿਚ ਗੁਜ਼ਰਨਾ ਪੈਂਦਾ ਹੈ।
ਸ਼ੁਰੂਆਤੀ ਪ੍ਰੀਖਿਆ
ਸ਼ੁਰੂਆਤੀ ਪ੍ਰੀਖਿਆ ਜਦੋਂ ਕੋਈ ਆਮ ਆਦਮੀ ਨਾਗਾ ਸਾਧੂ ਬਣਨ ਦੀ ਇੱਛਾ ਪ੍ਰਗਟ ਕਰਦਾ ਹੈ ਤਾਂ ਅਖਾੜਾ ਕਮੇਟੀ ਆਪਣੇ ਪੱਧਰ ’ਤੇ ਇਹ ਛਾਣ ਬੀਣ ਕਰਦੀ ਹੈ ਅਤੇ ਇਸ ਤੋਂ ਬਾਅਦ ਹੀ ਆਖੜੇ ’ਚ ਦਖਲ ਦਿੱਤਾ ਜਾਂਦਾ ਹੈ।
ਬ੍ਰਹਮਚਾਰੀਆ ਦੀ ਪ੍ਰੀਖਿਆ
ਇਸ ਤੋਂ ਬਾਅਦ ਬ੍ਰਹਮਚਾਰੀਆ ਦੀ ਪ੍ਰੀਖਿਆ ’ਚੋਂ ਗੁਜ਼ਰਨਾ ਪੈਂਦਾ ਹੈ। ਇਸ ਵਿਚ 6 ਮਹੀਨੇ ਤੋਂ 1 ਸਾਲ ਦਾ ਸਮਾਂ ਲੱਗ ਸਕਦਾ ਹੈ।
ਸੰਸਾਰਿਕ ਜੀਵਨ ਦਾ ਤਿਆਗ
ਨਾਗਾ ਸਾਧੂ ਬਣਨ ਤੋਂ ਪਹਿਲਾਂ ਆਪਣੇ ਬੀਤੇ ਹੋਏ ਸੰਸਾਰਿਕ ਜੀਵਨ ਦਾ ਤਿਆਗ ਕਰਨ ਲਈ ਨਾਗਾ ਸਾਧੂ ਅਧਿਆਤਮਕ ਜੀਵਨ ਵਿਚ ਕਦਮ ਰੱਖਣ ਨਾਲ ਪਹਿਲਾਂ ਖੁਦ ਦਾ ਪਿੰਡਦਾਨ ਕਰਦੇ ਹਨ।
ਆਜੀਵਨ ਰਹਿਣਾ ਹੁੰਦਾ ਹੈ ਨਿਰਵਸਤਰ
ਨਾਗਾ ਸਾਧੂਆਂ ਨੂੰ ਪੂਰਾ ਜੀਵਨ ਬਿਨਾਂ ਕੱਪੜਿਆਂ ਦੇ ਰਹਿਣਾ ਪੈਂਦਾ ਹੈ। ਅਜਿਹਾ ਇਸ ਲਈ ਕਿਉਂਕਿ ਕੱਪੜਿਆਂ ਨੂੰ ਸੰਸਾਰਕ ਜੀਵਨ ਅਤੇ ਅਡੰਬਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਨਹੀਂ ਕਰਦੇ ਨਿੰਦਾ
ਨਾਗਾ ਸਾਧੂ ਕਿਸੇ ਹੋਰ ਵਿਅਕਤੀ ਦੇ ਸਾਹਮਣੇ ਸਿਰ ਨਹੀਂ ਝੁਕਾਉਂਦੇ ਅਤੇ ਨਾ ਹੀ ਕਿਸੇ ਦੀ ਨਿੰਦਾ ਕਰਦੇ ਹਨ ਪਰ ਉਨ੍ਹਾਂ ਦਾ ਸਿਰ ਆਸ਼ੀਰਵਾਦ ਲੈਣ ਲਈ ਸਿਰਫ਼ ਸੀਨੀਅਰ ਸੰਨਿਆਸੀ ਦਾ ਸਾਹਮਣੇ ਹੀ ਝੁਕਦਾ ਹੈ।
ਕੀ ਹੈ ਤੁਲਸੀ ਲਗਾਉਣ ਲਈ ਸਹੀ ਦਿਸ਼ਾ, ਜਾਣੋ
Read More