ਸਰਦੀਆਂ ਵਿੱਚ ਇਮਿਊਨਿਟੀ ਵਧਾਏਗਾ ਚੁਕੰਦਰ ਅਤੇ ਗਾਜਰ ਦਾ ਜੂਸ


By Neha diwan2024-11-25, 11:24 ISTpunjabijagran.com

ਚੁਕੰਦਰ ਅਤੇ ਗਾਜਰ ਦਾ ਜੂਸ

ਸਰਦੀਆਂ ਵਿੱਚ ਇਸ ਜੂਸ ਨੂੰ ਪੀਣ ਨਾਲ ਖੂਨ ਵੀ ਸ਼ੁੱਧ ਹੁੰਦਾ ਹੈ। ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਵੀ ਦੂਰ ਹੋ ਜਾਂਦੇ ਹਨ ਅਤੇ ਵਾਲਾਂ ਦੇ ਝੜਨ ਦੇ ਨਾਲ, ਇਹ ਸਿਹਤ ਨੂੰ ਵੀ ਸੁਧਾਰਦਾ ਹੈ।

ਜੂਸ ਦਾ ਫਾਇਦਾ

ਇਸ ਜੂਸ ਵਿੱਚ ਸ਼ਾਮਲ ਤੱਤ ਵਿਟਾਮਿਨ ਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਦੇ ਹਨ ਅਤੇ ਅੰਤੜੀਆਂ ਦੀ ਸਿਹਤ ਨੂੰ ਵੀ ਸੁਧਾਰਦੇ ਹਨ।

ਸਿਹਤਮੰਦ ਸਬਜ਼ੀਆਂ ਦਾ ਜੂਸ

ਜੂਸ ਬਣਾਉਣ ਲਈ ਤੁਹਾਨੂੰ ਚੁਕੰਦਰ, ਆਂਵਲਾ, ਗਾਜਰ ਅਤੇ ਅਦਰਕ ਦੀ ਲੋੜ ਹੋਵੇਗੀ। ਆਪਣੀ ਪਸੰਦ ਦੇ ਫਲ ਅਤੇ ਹੋਰ ਸਬਜ਼ੀਆਂ ਜਿਵੇਂ ਸੇਬ, ਅਨਾਨਾਸ, ਸੰਤਰਾ, ਪਾਲਕ, ਲੌਕੀ ਆਦਿ ਵੀ ਸ਼ਾਮਲ ਕਰ ਸਕਦੇ ਹੋ।

ਸਮੱਗਰੀ

2-3 ਚੁਕੰਦਰ, 3-4 ਆਂਵਲਾ ,1.5 ਇੰਚ ਅਦਰਕ ਦਾ ਟੁਕੜਾ ,2-3 ਦਰਮਿਆਨੇ ਆਕਾਰ ਦੀ ਗਾਜਰ ,1 ਕੱਪ ਅਨਾਨਾਸ, 1 ਗਲਾਸ ਕੋਸਾ ਪਾਣੀ ,ਲੂਣ ਅਤੇ ਕਾਲੀ ਮਿਰਚ ਪਾਊਡਰ, 1 ਚਮਚ ਨਿੰਬੂ ਦਾ ਰਸ।

ਕਿਵੇਂ ਬਣਾਉਣਾ ਹੈ ਸਟੈਪ 1

ਚੁਕੰਦਰ ਨੂੰ ਧੋ ਲਓ ਤੇ ਛਿਲਕਾ ਕੱਢ ਕੇ ਇਕ ਪਾਸੇ ਰੱਖ ਦਿਓ। ਗਾਜਰ ਅਤੇ ਅਦਰਕ ਨੂੰ ਧੋ ਲਓ। ਆਂਵਲੇ 'ਚੋਂ ਬੀਜ ਕੱਢ ਲਓ ਅਤੇ 2-3 ਟੁਕੜਿਆਂ 'ਚ ਕੱਟ ਲਓ। ਤੁਸੀਂ ਫਲ ਜਾਂ ਸਬਜ਼ੀਆਂ ਪਾ ਰਹੇ ਹੋ, ਤਾਂ ਉਨ੍ਹਾਂ ਨੂੰ ਛਿੱਲ ਕੇ ਕੱਟੋ ।

ਸਟੈਪ 2

ਹੁਣ ਇਸ ਵਿਚ ਚੁਕੰਦਰ, ਗਾਜਰ, ਅਦਰਕ, ਆਂਵਲਾ, ਅਨਾਨਾਸ ਅਤੇ 1 ਗਲਾਸ ਕੋਸੇ ਪਾਣੀ ਨੂੰ ਦਰਮਿਆਨੇ ਟੁਕੜਿਆਂ ਵਿਚ ਕੱਟ ਕੇ ਬਲੈਂਡਰ ਵਿਚ ਪਾ ਕੇ ਬਲੈਂਡ ਕਰੋ

ਸਟੈਪ 3

ਇੱਕ ਵੱਡੇ ਕਟੋਰੇ 'ਚ ਛਾਣ ਲਓ ਤੇ ਜੂਸ ਨੂੰ ਦਬਾਓ। ਫਾਈਬਰ ਤੇ ਬਾਕੀ ਬਚੇ ਜੂਸ ਦੇ ਟੁਕੜੇ ਵੱਖ ਹੋ ਜਾਣਗੇ। ਇਸ ਜੂਸ 'ਚ ਥੋੜਾ ਜਿਹਾ ਕਾਲੀ ਮਿਰਚ ਪਾਊਡਰ, ਕਾਲਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਮਿਲਾ ਕੇ ਸੇਵਨ ਕਰੋ।

ਸਰਦੀਆਂ 'ਚ ਰੋਜ਼ਾਨਾ ਖਾਓ 1 ਟੁਕੜਾ ਗੁੜ ਦਾ