aman fdsafad

ਬੁੱਲ੍ਹਾਂ ਨੂੰ ਗੁਲਾਬੀ ਰੱਖਣ ਲਈ ਅਪਣਾਓ ਇਹ ਟਿਪਸ


By Neha diwan27, Aug 2024 11:26 AMpunjabijagran.com

ਬੁੱਲ੍ਹ ਸੁੱਕਣਾ

ਬਦਲਦੇ ਮੌਸਮ ਦਾ ਅਸਰ ਜਿੱਥੇ ਤੁਹਾਡੀ ਚਮੜੀ 'ਤੇ ਨਜ਼ਰ ਆ ਰਿਹਾ ਹੈ, ਉੱਥੇ ਹੀ ਮੌਸਮ ਤੇ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਕਾਰਨ ਜਿੱਥੇ ਬੁੱਲ੍ਹ ਸੁੱਕ ਜਾਂਦੇ ਹਨ, ਉੱਥੇ ਹੀ ਇਹ ਕਈ ਵਾਰ ਕਾਲੇ ਵੀ ਦਿਖਾਈ ਦਿੰਦੇ ਹਨ।

ਬੁੱਲ੍ਹਾਂ ਦੀ ਦੇਖਭਾਲ

ਆਪਣੇ ਬੁੱਲ੍ਹਾਂ ਨੂੰ ਗੁਲਾਬੀ ਰੱਖਣ ਲਈ ਸਕਰਬ ਦੀ ਵਰਤੋਂ ਕਰੋ। ਸਕਰਬ ਕਰਨ ਨਾਲ ਬੁੱਲ੍ਹਾਂ ਦੀ ਡੈੱਡ ਸਕਿਨ ਦੂਰ ਹੋ ਜਾਵੇਗੀ ਤੇ ਬੁੱਲ੍ਹ ਚਮਕਦਾਰ ਲੱਗਣਗੇ

ਲਿਪ ਮਾਸਕ ਦੀ ਵਰਤੋਂ

ਲਿਪ ਮਾਸਕ ਦੀ ਮਦਦ ਨਾਲ ਤੁਸੀਂ ਆਪਣੇ ਬੁੱਲ੍ਹਾਂ ਨੂੰ ਗੁਲਾਬੀ ਵੀ ਬਣਾ ਸਕਦੇ ਹੋ, ਫਟੇ ਤੇ ਸੁੱਕੇ ਬੁੱਲ੍ਹ ਠੀਕ ਹੋ ਜਾਣਗੇ ਤੇ ਲਿਪ ਮਾਸਕ ਲਈ ਤੁਸੀਂ ਕਿਸੇ ਮਾਹਰ ਦੀ ਮਦਦ ਲੈ ਸਕਦੇ ਹੋ।

ਆਪਣੇ ਬੁੱਲ੍ਹਾਂ ਨੂੰ ਨਮੀ ਦਿਓ

ਬੁੱਲ੍ਹਾਂ ਨੂੰ ਗੁਲਾਬੀ ਰੱਖਣ ਲਈ ਨਹਾਉਣ ਦੇ ਨਾਲ-ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਮਾਇਸਚੁਰਾਈਜ਼ਰ ਦੀ ਵਰਤੋਂ ਕਰੋ। ਜੇ ਤੁਸੀਂ ਲਿਪਸਟਿਕ ਲਗਾਈ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਸਾਫ਼ ਕਰੋ

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਲਿਪਸਟਿਕ ਦਾ ਚੰਗਾ ਬ੍ਰਾਂਡ ਚੁਣੋ। ਰੋਜ਼ਾਨਾ ਲਿਪਸਟਿਕ ਨਾ ਲਗਾਓ, ਚਿਹਰੇ ਦੇ ਨਾਲ-ਨਾਲ ਬੁੱਲ੍ਹਾਂ ਦਾ ਵੀ ਧਿਆਨ ਰੱਖੋ ਆਪਣੇ ਬੁੱਲ੍ਹਾਂ ਨੂੰ ਨਮੀ ਦਿਓ ਸਹੀ ਮਾਇਸਚੁਰਾਈਜ਼ਰ ਦੀ ਚੋਣ ਕਰੋ।

ਨੋਟ

ਚਿਹਰੇ 'ਤੇ ਕੁਝ ਵੀ ਲਗਾਉਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਲੈਣੀ ਨਾ ਭੁੱਲੋ। ਨਾਲ ਹੀ ਚਿਹਰੇ 'ਤੇ ਕੁਝ ਵੀ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਕਰਨਾ ਨਾ ਭੁੱਲੋ।

ਚੋਕਰ ਦੇ ਇਹ ਸੈੱਟ ਤੁਹਾਨੂੰ ਦੇਣਗੇ ਨਵਾਂ ਲੁੱਕ ਕਰੋ ਟ੍ਰਾਈ