ਲੰਬੇ ਸਮੇਂ ਤਕ ਵਾਲ ਨਾ ਧੋਣ ਨਾਲ ਹੋ ਸਕਦੇ ਹਨ ਇਹ ਨੁਕਸਾਨ


By Neha diwan08, Nov 2023 04:49 PMpunjabijagran.com

ਵਾਲਾਂ ਦੀ ਦੇਖਭਾਲ

ਵਾਲਾਂ ਦੀ ਮਜ਼ਬੂਤੀ ਤੇ ਚਮਕ ਬਰਕਰਾਰ ਰੱਖਣ ਲਈ ਇਨ੍ਹਾਂ ਦੀ ਸਹੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਪਰ ਜਦ ਤੁਸੀਂ ਵਾਲਾਂ ਨੂੰ ਲੰਬੇ ਸਮੇਂ ਤੱਕ ਨਹੀਂ ਧੋਦੇ ਹੋ ਤਾਂ ਤੁਹਾਡੇ ਵਾਲਾਂ ਤੇ ਖੋਪੜੀ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।

ਲੰਬੇ ਸਮੇਂ ਤੱਕ ਵਾਲ ਨਾ ਧੋਣ ਦੇ ਨੁਕਸਾਨ

ਜੋ ਲੋਕ ਲੰਬੇ ਸਮੇਂ ਤੱਕ ਵਾਲਾਂ ਨੂੰ ਨਹੀਂ ਧੋਂਦੇ, ਉਨ੍ਹਾਂ ਨੂੰ ਨਾ ਸਿਰਫ ਖੋਪੜੀ ਵਿੱਚ ਖੁਜਲੀ ਦੀ ਸਮੱਸਿਆ ਹੁੰਦੀ ਹੈ, ਬਲਕਿ ਵਾਲਾਂ ਨੂੰ ਹੋਰ ਨੁਕਸਾਨ ਵੀ ਹੋ ਸਕਦੇ ਹਨ।

ਡੈਂਡਰਫ ਦੀ ਸਮੱਸਿਆ

ਜੇਕਰ ਤੁਸੀਂ ਲੰਬੇ ਸਮੇਂ ਤੱਕ ਆਪਣੇ ਵਾਲਾਂ ਨੂੰ ਨਹੀਂ ਧੋਦੇ ਤਾਂ ਤੁਹਾਨੂੰ ਡੈਂਡਰਫ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸਿਰ ਦੀ ਖੁਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਖੋਪੜੀ ਆਇਲੀ ਹੋ ਜਾਵੇਗੀ

ਜਦ ਤੁਸੀਂ ਲੰਬੇ ਸਮੇਂ ਤੱਕ ਆਪਣੇ ਵਾਲਾਂ ਨੂੰ ਨਹੀਂ ਧੋਦੇ ਹੋ, ਤਾਂ ਇਹ ਤੇਲ ਇਕੱਠਾ ਹੋਣ ਲੱਗਦੈ, ਜਿਸ ਨਾਲ ਤੁਹਾਡੇ ਵਾਲ ਤੇ ਖੋਪੜੀ ਆਇਲੀ ਤੇ ਗੰਦੇ ਦਿਖਾਈ ਦੇ ਸਕਦੇ ਹਨ।

ਬਹੁਤ ਜ਼ਿਆਦਾ ਖੁਜਲੀ

ਜੋ ਲੋਕ ਲੰਬੇ ਸਮੇਂ ਤੱਕ ਵਾਲ ਨਹੀਂ ਧੋਂਦੇ ਹਨ, ਉਨ੍ਹਾਂ ਨੂੰ ਸਿਰ ਦੀ ਚਮੜੀ 'ਚ ਵਾਰ-ਵਾਰ ਖਾਰਸ਼ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਬੁਰੀ ਬਦਬੂ ਆਉਣਾ

ਜੇ ਤੁਸੀਂ ਲੰਬੇ ਸਮੇਂ ਤੱਕ ਆਪਣੇ ਵਾਲਾਂ ਨੂੰ ਨਹੀਂ ਧੋਦੇ ਹੋ ਤਾਂ ਇਹ ਇੱਕ ਅਜੀਬ ਜਿਹੀ ਬਦਬੂ ਆਉਣ ਲੱਗ ਜਾਵੇਗੀ।

ਵਾਲਾਂ ਦਾ ਝੜਨਾ

ਵਾਲ ਜੜ੍ਹਾਂ ਤੋਂ ਕਮਜ਼ੋਰ ਹੋਣ ਲੱਗਦੇ ਹਨ ਅਤੇ ਵਾਲ ਝੜਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇੰਨਾ ਹੀ ਨਹੀਂ, ਇਸ ਕਾਰਨ ਤੁਹਾਡੇ ਵਾਲ ਵੀ ਆਪਣੀ ਚਮਕ ਗੁਆ ਦਿੰਦੇ ਹਨ ਅਤੇ ਬੇਜਾਨ ਲੱਗਦੇ ਹਨ।

ਹਵਾ ਪ੍ਰਦੂਸ਼ਣ ਤੋਂ ਬਚਣ ਲਈ ਘਰ 'ਚ ਲਗਾਓ ਇਹ ਪੌਦੇ