ਚਮੜੀ ਦੀ ਸਹੀ ਦੇਖਭਾਲ ਕਰਨ ਲਈ ਤੁਹਾਨੂੰ ਕੈਮੀਕਲ ਉਤਪਾਦਾਂ ਦੀ ਬਜਾਏ ਘਰ ਵਿੱਚ ਉਪਲਬਧ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਆਲੂਆਂ ਵਿੱਚ ਖਣਿਜ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਝੁਰੜੀਆਂ, ਛਾਈਆਂ ਤੇ ਟੈਨਿੰਗ ਵਰਗੇ ਬੁਢਾਪੇ ਦੇ ਲੱਛਣਾਂ ਨੂੰ ਘਟਾਉਣ ਵਿੱਚ ਲਾਭਕਾਰੀ ਹੈ।
ਦਹੀਂ ਵਿੱਚ ਮੌਜੂਦ ਤੱਤ ਜਿਵੇਂ ਪ੍ਰੋਟੀਨ, ਜ਼ਿੰਕ, ਕੈਲਸ਼ੀਅਮ ਚਿਹਰੇ ਦੀ ਚਮੜੀ ਨੂੰ ਪੋਸ਼ਣ ਦੇਣ ਵਿੱਚ ਬਹੁਤ ਕਾਰਗਰ ਸਾਬਤ ਹੁੰਦੇ ਹਨ। ਇਸ 'ਚ ਮੌਜੂਦ ਤੱਤ ਚਮੜੀ 'ਚ ਪਿਗਮੈਂਟੇਸ਼ਨ ਨੂੰ ਘੱਟ ਕਰਨ 'ਚ ਕਾਫੀ ਫਾਇਦੇਮੰਦ ਸਾਬਤ ਹੁੰਦੇ ਹਨ।
1 ਆਲੂ ਪੀਸ ਕੇ ਲਓ। ਇਸ 'ਚ 2 ਤੋਂ 3 ਚੱਮਚ ਦਹੀਂ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਪੈਕ ਨੂੰ ਆਪਣੀ ਗਰਦਨ 'ਤੇ ਲਗਾਓ। ਤੇ 20 ਮਿੰਟ ਬਾਅਦ ਰੂੰ ਦੀ ਮਦਦ ਨਾਲ ਸਾਫ਼ ਕਰ ਲਓ। ਹਫ਼ਤੇ ਵਿੱਚ 3 ਵਾਰ ਅਜ਼ਮਾ ਸਕਦੇ ਹੋ।
ਕੋਈ ਵੀ ਉਪਾਅ ਅਜ਼ਮਾਉਣ ਤੋਂ ਪਹਿਲਾਂ, ਤੁਹਾਨੂੰ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਇੱਕ ਵਾਰ ਪੈਚ ਟੈਸਟ ਵੀ ਕਰੋ।