ਬੁੱਲ੍ਹਾਂ ਨੂੰ ਗਲੋਸੀ ਤੇ ਹਾਈਡਰੇਟਿਡ ਬਣਾਉਣ 'ਚ ਮਦਦ ਕਰਨਗੀਆਂ ਇਹ ਚੀਜ਼ਾਂ


By Neha diwan2023-07-17, 11:41 ISTpunjabijagran.com

ਬੁੱਲ੍ਹ

ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੁੱਲ੍ਹ ਗੁਲਾਬੀ ਅਤੇ ਨਰਮ ਦਿਖਾਈ ਦੇਣ ਅਤੇ ਇਸਦੇ ਲਈ ਅਸੀਂ ਕਈ ਤਰ੍ਹਾਂ ਦੇ ਬੁੱਲ੍ਹਾਂ ਦੀ ਦੇਖਭਾਲ ਲਈ ਉਤਪਾਦ ਖਰੀਦਦੇ ਹਾਂ।

ਜ਼ਰੂਰੀ ਸਮੱਗਰੀ

2 ਗੁਲਾਬ,2 ਤੋਂ 3 ਚਮਚੇ ਨਾਰੀਅਲ ਤੇਲ,ਵਿਟਾਮਿਨ ਈ ਦਾ 1 ਕੈਪਸੂਲ

ਨਾਰੀਅਲ ਤੇਲ ਦੇ ਲਾਭ

ਇਸ 'ਚ ਮੌਜੂਦ ਐਂਟੀ-ਫੰਗਲ ਤੱਤ ਕਿਸੇ ਵੀ ਤਰ੍ਹਾਂ ਦੀ ਸਕਿਨ ਇਨਫੈਕਸ਼ਨ ਦੇ ਇਲਾਜ 'ਚ ਬੇਹੱਦ ਫਾਇਦੇਮੰਦ ਹਨ। ਇਸ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਬੁੱਲ੍ਹਾਂ ਨੂੰ ਨਮੀ ਦੇਣ 'ਚ ਮਦਦ ਕਰਦੇ ਹਨ।

ਗੁਲਾਬ ਦੀਆਂ ਪੱਤੀਆਂ ਦੇ ਫਾਇਦੇ

ਇਹ ਬੁੱਲ੍ਹਾਂ ਨੂੰ ਗੁਲਾਬੀ ਕਰਨ 'ਚ ਮਦਦਗਾਰ ਹੈ । ਫੁੱਲ ਇੱਕ ਕੁਦਰਤੀ ਟੋਨਰ ਹੈ ਜੋ ਬੁੱਲ੍ਹਾਂ ਦੇ ਕਾਲੇਪਨ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਵਿਟਾਮਿਨ-ਸੀ ਮੌਜੂਦ ਹੁੰਦੈ ਜੋ ਬੁੱਲ੍ਹਾਂ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ।

ਵਿਟਾਮਿਨ ਈ ਦੇ ਫਾਇਦੇ

ਇਸ 'ਚ ਮੌਜੂਦ ਤੇਲ ਬੁੱਲ੍ਹਾਂ ਨੂੰ ਹਾਈਡ੍ਰੇਟ ਕਰਨ 'ਚ ਮਦਦ ਕਰਦੈ। ਮੌਜੂਦ ਤੱਤ ਬੁੱਲ੍ਹਾਂ ਨੂੰ ਨਮੀ ਪ੍ਰਦਾਨ ਕਰਨ ਵਿੱਚ ਮਦਦ ਕਰਦੈ।

ਇਹਨੂੰ ਕਿਵੇਂ ਵਰਤਣਾ ਹੈ?

2 ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਇੱਕ ਕਟੋਰੀ 'ਚ ਮਿਕਸਰ ਰਾਹੀਂ ਪੀਸ ਲਓ। ਇਸ 'ਚ ਲਗਪਗ 2 ਚਮਚ ਨਾਰੀਅਲ ਦਾ ਤੇਲ ਮਿਲਾਓ। ਤੁਸੀਂ ਇਸਨੂੰ ਚੰਗੀ ਤਰ੍ਹਾਂ ਬੰਦ ਕਰੋ ਤਾਂ ਜੋ ਨਮੀ ਦਾਖਲ ਨਾ ਹੋ ਸਕੇ।

ਸਕਿਨ ਕੇਅਰ ਰੁਟੀਨ

ਬੁੱਲ੍ਹਾਂ ਨੂੰ ਠੰਡਕ ਦੇਣ ਲਈ ਇਸ ਨੂੰ ਕੁਝ ਦੇਰ ਲਈ ਫਰਿੱਜ 'ਚ ਵੀ ਰੱਖ ਸਕਦੇ ਹੋ। ਆਪਣੀ ਸਕਿਨ ਕੇਅਰ ਰੁਟੀਨ ਦੌਰਾਨ ਬੁੱਲ੍ਹਾਂ 'ਤੇ ਲਗਾ ਸਕਦੇ ਹੋ। ਰੋਜ਼ ਇਸ ਦੀ ਵਰਤੋਂ ਨਾਲ ਤੁਹਾਡੇ ਬੁੱਲ੍ਹ ਹਾਈਡਰੇਟ ਹੋ ਜਾਣਗੇ।

ਮੌਨਸੂਨ 'ਚ ਇਸ ਫੈਬਰਿਕ ਕੱਪੜੇ ਨਾ ਪਾਓ, ਨਹੀਂ ਤਾਂ ਹੋ ਸਕਦੈ ਨੁਕਸਾਨ