ਜਾਣੋ ਰਾਤ ਨੂੰ ਚਿਹਰੇ 'ਤੇ ਐਲੋਵੇਰਾ ਜੈੱਲ ਲਗਾਉਣ ਦੇ ਫਾਇਦੇ


By Neha diwan2023-07-23, 13:44 ISTpunjabijagran.com

ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਨੂੰ ਚਮੜੀ 'ਤੇ ਲਗਾਇਆ ਜਾਂਦੈ। ਵਰਤੋਂ ਨਾਲ ਨਾ ਸਿਰਫ ਚਮੜੀ ਨਰਮ ਹੁੰਦੀ ਹੈ ਸਗੋਂ ਚਮੜੀ ਨੂੰ ਸਿਹਤਮੰਦ ਵੀ ਰੱਖਿਆ ਜਾਂਦਾ ਹੈ।

ਚਮੜੀ ਨੂੰ ਕਿਵੇਂ ਪੋਸ਼ਣ ਮਿਲੇਗਾ

ਐਲੋਵੇਰਾ ਜੈੱਲ ਚਮੜੀ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦਾ ਹੈ। ਇਸ 'ਚ ਵਿਟਾਮਿਨ, ਮਿਨਰਲਸ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਸਿਹਤਮੰਦ ਚਮੜੀ ਲਈ ਫਾਇਦੇਮੰਦ ਹੁੰਦੇ ਹਨ।

ਚਮੜੀ ਹਾਈਡਰੇਟ

ਰਾਤ ਨੂੰ ਚਿਹਰੇ 'ਤੇ ਐਲੋਵੇਰਾ ਜੈੱਲ ਲਗਾਉਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ। ਐਲੋਵੇਰਾ ਜੈੱਲ ਵਿੱਚ ਪਾਣੀ ਹੁੰਦਾ ਹੈ। ਪਾਣੀ ਚਮੜੀ ਦੇ ਨਾਲ-ਨਾਲ ਸਰੀਰ ਨੂੰ ਵੀ ਹਾਈਡ੍ਰੇਟ ਕਰਨ ਦਾ ਕੰਮ ਕਰਦਾ ਹੈ।

ਮੁਹਾਸੇ ਕਾਲੇ ਧੱਬੇ

ਐਲੋਵੇਰਾ ਜੈੱਲ ਵਿੱਚ ਵਿਟਾਮਿਨ ਈ ਤੇਲ ਦੀਆਂ 2 ਬੂੰਦਾਂ ਅਤੇ ਨਿੰਬੂ ਦੇ ਰਸ ਦੀਆਂ 5 ਬੂੰਦਾਂ ਮਿਲਾਓ। ਇਸ ਪੇਸਟ ਨੂੰ ਦਾਗ ਵਾਲੀ ਥਾਂ 'ਤੇ ਲਗਾਓ। ਹਫਤੇ 'ਚ ਦੋ ਵਾਰ ਚਿਹਰੇ 'ਤੇ ਲਗਾਓ।

ਵਰਤੋਂ ਕਿਵੇਂ ਕਰੀਏ

ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਚਿਹਰੇ ਨੂੰ ਸਾਫ਼ ਕਰਨ ਲਈ ਕਲੀਨਜ਼ਰ ਦੀ ਵਰਤੋਂ ਕਰੋ। ਜੈੱਲ ਨੂੰ ਪੂਰੇ ਚਿਹਰੇ 'ਤੇ ਲਗਾਓ। ਨਾਰੀਅਲ ਤੇਲ ਤੇ ਗੁਲਾਬ ਜਲ ਨੂੰ ਮਿਲਾ ਕੇ ਲਗਾ ਸਕਦੇ ਹੋ

ਐਲੋਵੇਰਾ ਜੈੱਲ ਕਿਵੇਂ ਬਣਾਈਏ?

ਸਭ ਤੋਂ ਪਹਿਲਾਂ ਐਲੋਵੇਰਾ ਜੈੱਲ ਦੇ ਪੌਦੇ ਨੂੰ ਤੋੜੋ।. ਹੁਣ ਇਸ ਨੂੰ ਚਾਕੂ ਦੀ ਮਦਦ ਨਾਲ ਛਿੱਲ ਲਓ। ਵੱਡੇ ਚਮਚ ਦੀ ਮਦਦ ਨਾਲ ਜੈੱਲ ਨੂੰ ਕੱਢ ਲਓ। ਇਸ ਜੈੱਲ ਨੂੰ ਮਿਕਸਰ 'ਚ ਪੀਸ ਲਓ। ਅਜਿਹਾ ਕਰਨ ਨਾਲ ਗੰਢ ਨਹੀਂ ਰਹਿੰਦੀ।

ਕੀ ਤੁਹਾਨੂੰ ਵੀ ਆਉਂਦੀ ਹੈ ਦੁਪਹਿਰ ਦੇ ਖਾਣੇ ਤੋਂ ਬਾਅਦ ਨੀਂਦ? ਜਾਣੋ ਕਾਰਨ