ਰਸੋਈ ਦਾ ਇਹ ਇੱਕ ਮਸਾਲਾ ਕਰ ਸਕਦਾ ਹੈ ਵਿੱਤੀ ਲਾਭ
By Neha diwan
2024-12-20, 12:38 IST
punjabijagran.com
ਤੇਜ ਪੱਤਾ
ਅਜਿਹੇ ਮਸਾਲਿਆਂ ਵਿੱਚੋਂ ਇੱਕ ਹੈ ਤੇਜ ਪੱਤਾ। ਰਸੋਈ 'ਚ ਮਸਾਲੇ ਦੇ ਤੌਰ 'ਤੇ ਵਰਤੇ ਜਾਣ ਵਾਲਾ ਤੇਜ ਪੱਤੇ ਦੀ ਜੇਕਰ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਕਈ ਘਰੇਲੂ ਦੋਸ਼ ਵੀ ਦੂਰ ਕਰਦੀ ਹੈ।
ਵਿੱਤੀ ਸਥਿਰਤਾ ਲਈ ਉਪਾਅ
1 ਤੇਜ ਪੱਤਾ ਲਓ ਤੇ ਉਸ ਉੱਤੇ ਲਾਲ ਰੰਗ ਵਿੱਚ 'ਸ਼੍ਰੀ' ਲਿਖੋ। ਇਸ ਪੱਤੇ ਨੂੰ ਤਿਜੋਰੀ, ਪਰਸ ਜਾਂ ਉਸ ਜਗ੍ਹਾ 'ਤੇ ਰੱਖੋ ਜਿੱਥੇ ਤੁਸੀਂ ਪੈਸੇ ਰੱਖਦੇ ਹੋ।ਤੁਸੀਂ ਹਰ ਮਹੀਨੇ ਇਸ ਪੱਤੇ ਨੂੰ ਬਦਲਦੇ ਰਹੋ। ਹੋ ਸਕੇ ਤਾਂ ਸ਼ੁੱਕਰਵਾਰ ਨੂੰ ਇਸ ਉਪਾਅ ਨੂੰ ਅਜ਼ਮਾਓ।
ਨਕਾਰਾਤਮਕ ਊਰਜਾ ਨੂੰ ਦੂਰ ਕਰਨਾ
ਘਰ 'ਚ ਤੇਜ ਪੱਤੇ ਨੂੰ ਸਾੜੋ ਅਤੇ ਇਸ ਦਾ ਧੂੰਆਂ ਪੂਰੇ ਘਰ 'ਚ ਫੈਲਣ ਦਿਓ। ਘਰ ਦੇ ਹਰ ਕੋਨੇ 'ਤੇ ਧੂੰਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਤੁਸੀਂ ਹਰ ਸ਼ਨੀਵਾਰ ਜਾਂ ਮੱਸਿਆ ਨੂੰ ਕਰੋ।
ਚੰਗੀ ਖ਼ਬਰ ਲਈ ਉਪਾਅ
1 ਤੇਜ ਪੱਤਾ ਲਓ ਤੇ ਇਸ 'ਤੇ ਆਪਣੀ ਇੱਛਾ ਲਿਖੋ। ਸਿਰਹਾਣੇ ਦੇ ਹੇਠਾਂ 11 ਦਿਨਾ ਤੱਕ ਰੱਖੋ ਤੇ ਰੋਜ਼ ਸੌਂ ਜਾਓ। ਇਸ ਪੱਤੇ ਨੂੰ ਹਰ ਰੋਜ਼ ਸਵੇਰੇ ਚੱਲਦੇ ਪਾਣੀ ਵਿੱਚ ਵਹਾਓ ਜਾਂ ਤੁਸੀਂ ਇੱਕੋ ਸਮੇਂ 11 ਦਿਨਾਂ ਦੇ ਤੇਜ ਪੱਤੇ ਇੱਕਠੇ ਵਹਾ ਸਕਦੇ ਹੋ।
ਕਾਰੋਬਾਰ ਨੂੰ ਵਧਾਉਣ ਲਈ ਉਪਾਅ
ਆਪਣੀ ਦੁਕਾਨ ਜਾਂ ਕੰਮ ਵਾਲੀ ਥਾਂ 'ਤੇ 5 ਤੇਜ ਪੱਤੇ ਰੱਖਣੇ ਪੈਣਗੇ। ਇਸ ਕਿਰਿਆ ਨੂੰ 4 ਸ਼ਨੀਵਾਰ ਤਕ ਦੁਹਰਾਓ। ਪੁਰਾਣੇ ਪੱਤਿਆਂ ਨੂੰ ਵਗਦੇ ਪਾਣੀ ਵਿੱਚ ਵਹਾਓ ਤੇ ਉਹਨਾਂ ਦੀ ਥਾਂ ਨਵੇਂ ਪੱਤੇ ਰੱਖੋ।
ਗ੍ਰਹਿ ਦੋਸ਼ ਲਈ ਉਪਾਅ
ਜੇ ਤੁਹਾਡੀ ਕੁੰਡਲੀ 'ਚ ਕਿਸੇ ਗ੍ਰਹਿ ਦੀ ਸਥਿਤੀ ਖਰਾਬ ਹੈ ਤਾਂ ਤੁਹਾਨੂੰ ਇਹ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ। ਇਸ ਦੇ ਲਈ ਹਰ ਵੀਰਵਾਰ ਤੇਜ ਪੱਤੇ 'ਤੇ ਹਲਦੀ ਲਗਾਓ ਅਤੇ ਭਗਵਾਨ ਵਿਸ਼ਨੂੰ ਦੇ ਚਰਨਾਂ 'ਚ ਚੜ੍ਹਾਓ।
ਇਸ ਤੋਂ ਬਾਅਦ ਇਸ ਨੂੰ ਪੂਜਾ ਸਥਾਨ 'ਤੇ ਰੱਖੋ। ਇਹ ਉਪਾਅ ਗੁਰੂ ਗ੍ਰਹਿ ਨੂੰ ਮਜ਼ਬੂਤ ਕਰਦਾ ਹੈ ਅਤੇ ਜੀਵਨ ਵਿੱਚ ਖੁਸ਼ਹਾਲੀ, ਸ਼ਾਂਤੀ ਲਿਆਉਂਦਾ ਹੈ।
ਖੁਦ ਆਵੇਗੀ ਦੇਵੀ ਲਕਸ਼ਮੀ, ਨਵੇਂ ਸਾਲ ਤੋਂ ਪਹਿਲਾਂ ਘਰੋਂ ਕੱਢ ਦਿਓ ਇਹ ਚੀਜ਼ਾਂ
Read More