ਇਸ ਤੇਜ਼ ਰਫਤਾਰ ਜ਼ਿੰਦਗੀ 'ਚ ਖਰਾਬ ਜੀਵਨ ਸ਼ੈਲੀ ਕਾਰਨ ਹਰ ਦੂਜਾ ਵਿਅਕਤੀ ਕਬਜ਼ ਤੋਂ ਪੀੜਤ ਹੈ।
ਖਾਣ-ਪੀਣ ਦੀਆਂ ਆਦਤਾਂ ਸਹੀਂ ਨਾ ਹੋਣ ਤਾਂ ਪੇਟ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੁੰਦਾ ਤੇ ਇਸ ਨਾਲ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਕਾਰਨ ਬਵਾਸੀਰ ਦੀ ਸਮੱਸਿਆ ਸਭ ਤੋਂ ਜ਼ਿਆਦਾ ਸਾਹਮਣੇ ਆਉਂਦੀ ਹੈ।
ਐਲੋਵੇਰਾ ਪੱਤਾ ਇੱਕ ਮੱਧਮ ਆਕਾਰ, ਦੋ ਚੱਮਚ ਅਜਾਵਾਇਨ, ਇੱਕ ਮੱਧਮ ਆਕਾਰ ਦਾ ਨਿੰਬੂ, ਇੱਕ ਚਮਚ ਕਾਲਾ ਨਮਕ
ਅਜਵਾਇਨ ਨੂੰ ਧੋ ਕੇ ਧੁੱਪ 'ਚ ਸੁੱਕਾ ਲਓ, ਐਲੋਵੇਰਾ ਨੂੰ ਧੋ ਕੇ ਕੱਟ ਲਓ। ਨਿੰਬੂ ਨੂੰ ਕੱਟ ਲਓ।ਸਾਰੀਆਂ ਚੀਜ਼ਾਂ ਨੂੰ ਭਾਂਡੇ ਵਿੱਚ ਸੁੱਕਣ ਦਿਓ। ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਤੇ 1 ਚੱਮਚ ਕਾਲਾ ਨਮਕ ਪਾ ਕੇ ਮਿਲਾਓ।
ਅਜਵਾਇਨ ਪਾਚਨ ਵਿੱਚ ਮਦਦ ਕਰਦੀ ਹੈ। ਨਿੰਬੂ ਸਰੀਰ ਦੇ pH ਪੱਧਰ ਨੂੰ ਬਰਕਰਾਰ ਰੱਖਦੈ। ਐਲੋਵੇਰਾ ਵਿੱਚ ਅਲਕਲੀਨ ਗੁਣ ਹੈ ਜੋ ਐਸਿਡ ਰੀਫਲਕਜ਼ ਨੂੰ ਠੀਕ ਕਰਦੈ। ਕਾਲਾ ਨਮਕ ਬਲੋਟਿੰਗ ਨੂੰ ਦੂਰ ਕਰਦਾ ਹੈ।
ਇਹ ਸਮੱਗਰੀ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।