ਦੀਵਾਲੀ 'ਤੇ ਕਿਰਲੀ ਦੇਖਣਾ ਸ਼ੁਭ ਜਾਂ ਅਸ਼ੁਭ?


By Neha diwan2023-11-08, 13:28 ISTpunjabijagran.com

ਦੀਵਾਲੀ

ਦੀਵਾਲੀ ਦੇ ਪੰਜ ਦਿਨ ਇਸ ਤਰ੍ਹਾਂ ਹਨ: 10 ਨਵੰਬਰ ਨੂੰ ਧਨਤੇਰਸ, 11 ਨਵੰਬਰ ਨੂੰ ਛੋਟੀ ਦੀਵਾਲੀ ਭਾਵ ਨਰਕ ਚਤੁਰਦਸ਼ੀ, 12 ਨਵੰਬਰ ਨੂੰ ਮਾਦੀ ਅਰਥਾਤ ਮੁੱਖ ਦੀਵਾਲੀ, 14 ਨਵੰਬਰ ਨੂੰ ਗੋਵਰਧਨ ਪੂਜਾ ਤੇ 15 ਨਵੰਬਰ ਨੂੰ ਭੈਦੂਜ।

ਧਨਤੇਰਸ

ਧਨਤੇਰਸ ਤੋਂ ਲੈ ਕੇ ਭਾਈ ਦੂਜ ਤਕ ਕਈ ਅਜਿਹੀਆਂ ਚੀਜ਼ਾਂ ਹਨ ਜੋ ਜੋਤਿਸ਼ ਦੀ ਨਜ਼ਰ ਤੋਂ ਬਹੁਤ ਸ਼ੁਭ ਮੰਨੀਆਂ ਜਾਂਦੀਆਂ ਹਨ। ਦੀਵਾਲੀ ਵਾਲੇ ਦਿਨ ਕਿਰਲੀ ਦੇਖਣ ਦਾ ਵਿਸ਼ਵਾਸ ਇਸੇ ਸਿਲਸਿਲੇ ਵਿਚ ਆਉਂਦਾ ਹੈ।

ਕਿਰਲੀ

ਇਸ ਦਿਨ ਕਿਰਲੀ ਦੇਖਣਾ ਬਹੁਤ ਸ਼ੁਭ ਹੁੰਦਾ ਹੈ। ਇਸ ਨੂੰ ਮਾਂ ਲਕਸ਼ਮੀ ਦੀ ਕਿਰਪਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਕਿਰਲੀ ਹਰ ਕਿਸੇ ਨੂੰ ਨਜ਼ਰ ਆਵੇ।

ਕਿਰਲੀ ਕਦੋਂ ਦਿਖਾਈ ਦਿੰਦੀ ਹੈ?

ਜੋਤਿਸ਼ ਵਿਚ ਮੰਨਿਆ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਕਿਰਲੀ ਦੇਖਣਾ ਸ਼ੁਭ ਹੁੰਦਾ ਹੈ।

ਦੀਵਾਲੀ 'ਤੇ ਕਿਰਲੀ ਦੇਖਣ ਦਾ ਮਤਲਬ

ਜਿਸ ਦੇ ਜੀਵਨ 'ਚ ਸਕਾਰਾਤਮਕ ਬਦਲਾਅ ਆਉਣ ਵਾਲੇ ਹੁੰਦੇ ਹਨ ਜਾਂ ਜਿਸ ਦੀ ਪੂਜਾ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ, ਉਸੇ ਵਿਅਕਤੀ ਜਾਂ ਪਰਿਵਾਰ ਨੂੰ ਕਿਰਲੀ ਦੀ ਨਜ਼ਰ ਹੁੰਦੀ ਹੈ।

ਇਹ ਚੀਜ਼ਾਂ ਦਿਖਾਈ ਦੇਣੀਆਂ ਸ਼ੁਭ

ਅਜਿਹੇ 'ਚ ਦੀਵਾਲੀ ਦੇ ਖਾਸ ਮੌਕੇ 'ਤੇ ਜੇਕਰ ਤੁਸੀਂ ਬਿੱਲੀ ਨੂੰ ਦੇਖਦੇ ਹੋ ਤਾਂ ਇਸ ਨੂੰ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਇਸ ਨੂੰ ਦੇਵੀ ਲਕਸ਼ਮੀ ਦੇ ਆਗਮਨ ਦਾ ਸੰਕੇਤ ਮੰਨਿਆ ਜਾਂਦਾ ਹੈ।

ਕੀੜੀਆਂ ਨੂੰ ਦੇਖਣਾ ਸ਼ੁਭ

ਦੀਵਾਲੀ ਵਾਲੇ ਦਿਨ ਘਰ 'ਚ ਕਾਲੀਆਂ ਕੀੜੀਆਂ ਦੇਖਣਾ ਵੀ ਕਿਸੇ ਸ਼ੁਭ ਘਟਨਾ ਦਾ ਸੰਕੇਤ ਦਿੰਦਾ ਹੈ। ਘਰ ਦੀ ਛੱਤ ਤੋਂ ਕੀੜੀਆਂ ਨਿਕਲਦੀਆਂ ਦੇਖਦੇ ਹੋ ਤਾਂ ਇਹ ਵੀ ਇਕ ਚੰਗਾ ਸੰਕੇਤ ਹੈ।

ਸੌਂਦੇ ਸਮੇਂ ਸਿਰਹਾਣੇ ਦੇ ਹੇਠਾਂ ਰੱਖੋ ਇਹ ਚੀਜ਼, ਤੁਹਾਨੂੰ ਮਿਲਣਗੇ ਅਣਗਿਣਤ ਫਾਇਦੇ