ਇਨ੍ਹਾਂ ਜੀਵਾਂ ਦਾ ਘਰ 'ਚ ਆਉਣਾ ਹੈ ਬਹੁਤ ਸ਼ੁਭ, ਮਿਲਦੇ ਹਨ ਧਨ ਪ੍ਰਾਪਤੀ ਦੇ ਸੰਕੇਤ


By Neha diwan2023-06-16, 11:03 ISTpunjabijagran.com

ਹਿੰਦੂ ਧਰਮ

ਹਿੰਦੂ ਧਰਮ ਵਿੱਚ ਹਰ ਜੀਵ ਦਾ ਵਿਸ਼ੇਸ਼ ਮਹੱਤਵ ਹੈ। ਜੋਤਿਸ਼ ਸ਼ਾਸਤਰ ਨੇ ਇਨ੍ਹਾਂ ਨਾਲ ਜੁੜੇ ਸ਼ੁਭ ਅਤੇ ਅਸ਼ੁਭ ਸੰਕੇਤਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ, ਜੋ ਮਨੁੱਖੀ ਜੀਵਨ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ।

ਜੀਵਾਂ ਨੂੰ ਸ਼ੁਭ ਮੰਨਿਆ ਗਿਆ ਹੈ

ਪ੍ਰਮਾਤਮਾ ਨੂੰ ਹਰ ਜੀਵ ਵਿੱਚ ਵਸਦਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਕਈ ਪ੍ਰਾਣੀਆਂ ਨੂੰ ਪੂਜਣਯੋਗ ਵੀ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਸ਼ਾਸਤਰਾਂ ਵਿੱਚ ਕੁਝ ਜੀਵਾਂ ਲਈ ਘਰ ਵਿੱਚ ਆਉਣਾ ਬਹੁਤ ਸ਼ੁਭ ਮੰਨਿਆ ਗਿਆ ਹੈ।

ਧਨ ਲਾਭ ਦੇ ਸੰਕੇਤ

ਇਨ੍ਹਾਂ ਜੀਵਾਂ ਦਾ ਘਰ 'ਚ ਆਉਣਾ ਧਨ ਲਾਭ ਦੇ ਸੰਕੇਤ ਦਿੰਦਾ ਹੈ। ਉਨ੍ਹਾਂ ਦੇ ਆਉਣ ਨਾਲ ਘਰ ਵਿੱਚ ਖੁਸ਼ਹਾਲੀ ਤੇ ਅਮੀਰੀ ਦਾ ਆਗਮਨ ਹੁੰਦਾ ਹੈ। ਉਹ ਜੀਵ ਕੌਣ ਹਨ, ਜਿਨ੍ਹਾਂ ਦੇ ਘਰ 'ਚ ਆਉਣ ਨਾਲ ਮਾਂ ਲਕਸ਼ਮੀ ਦਾ ਸੰਕੇਤ ਮਿਲਦੈ

ਕੱਛੂ

ਕੱਛੂ ਨੂੰ ਵਾਸਤੂ ਸ਼ਾਸਤਰ ਦੇ ਨਾਲ ਫੇਂਗ ਸ਼ੂਈ 'ਚ ਵੀ ਬਹੁਤ ਖੁਸ਼ਕਿਸਮਤ ਮੰਨਿਆ ਜਾਂਦੈ। ਘਰ 'ਚ ਤਾਂਬਾ, ਪਿੱਤਲ ਜਾਂ ਚਾਂਦੀ ਦਾ ਕਛੂਆ ਰੱਖਣ ਨਾਲ ਚੰਗੀ ਕਿਸਮਤ ਆਉਂਦੀ ਹੈ। ਇਸ ਨਾਲ ਘਰ 'ਚ ਖੁਸ਼ਹਾਲੀ ਵਧਦੀ ਹੈ।

ਕਾਲੀ ਕੀੜੀ

ਕਾਲੀਆਂ ਕੀੜੀਆਂ ਦਾ ਪ੍ਰਵੇਸ਼ ਘਰ ਲਈ ਬਹੁਤ ਸ਼ੁਭ ਮੰਨਿਆ ਜਾਂਦੈ ਜੇ ਘਰ 'ਚ ਅਚਾਨਕ ਕਾਲੀਆਂ ਕੀੜੀਆਂ ਆਉਣ ਲੱਗ ਜਾਣ ਤਾਂ ਸਮਝ ਲਓ ਕਿ ਜਲਦੀ ਹੀ ਤੁਹਾਨੂੰ ਧਨ ਮਿਲਣ ਵਾਲਾ ਹੈ। ਇਸ ਦੇ ਨਾਲ ਹੀ ਕਿਸਮਤ ਚਮਕਣ ਦਾ ਸੰਕੇਤ ਹੈ।

ਪੰਛੀ

ਘਰ ਵਿੱਚ ਚਿੜੀ ਜਾਂ ਪੰਛੀ ਦਾ ਆਉਣਾ ਬਹੁਤ ਸ਼ੁਭ ਹੁੰਦਾ ਹੈ। ਜੇਕਰ ਉਹ ਤੁਹਾਡੇ ਘਰ ਵਿੱਚ ਆਪਣਾ ਆਲ੍ਹਣਾ ਬਣਾਉਂਦੇ ਹਨ, ਤਾਂ ਇਹ ਖੁਸ਼ਹਾਲੀ ਦਾ ਸੰਕੇਤ ਕਰਦਾ ਹੈ। ਇਹ ਹਮੇਸ਼ਾ ਚੰਗੀ ਕਿਸਮਤ ਨੂੰ ਦਰਸਾਉਂਦਾ ਹੈ।

ਤੋਤਾ

ਧਾਰਮਿਕ ਗ੍ਰੰਥਾਂ ਵਿੱਚ ਤੋਤੇ ਦਾ ਸਬੰਧ ਕੁਬੇਰੇ ਨਾਲ ਦੱਸਿਆ ਗਿਆ ਹੈ। ਤੋਤੇ ਨੂੰ ਕਾਮਦੇਵ ਦਾ ਵਾਹਨ ਵੀ ਮੰਨਿਆ ਜਾਂਦਾ ਹੈ। ਘਰ ਅਚਾਨਕ ਤੋਤਾ ਆ ਜਾਂਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਘਰ ਵਿੱਚ ਪੈਸੇ ਦੀ ਬਰਸਾਤ ਹੋਣ ਵਾਲੀ ਹੈ।

ਤਾਂਬੇ ਦਾ ਭਾਂਡਾ ਚਮਕਾ ਸਕਦੈ ਰਾਤ ਭਰ 'ਚ ਕਿਸਮਤ, ਪੈਸਿਆਂ ਦੀ ਹੋਵੇਗੀ ਬਰਸਾਤ