45 ਦੀ ਉਮਰ 'ਚ ਵੀ 25 ਸਾਲ ਦੇ ਆਓਗੇ ਨਜ਼ਰ, ਲਗਾਓ ਇਹ ਫੇਸ ਪੈਕ
By Ramandeep Kaur
2022-10-18, 11:20 IST
punjabijagran.com
ਔਲਾ
ਐਂਟੀਆਕਸੀਡੈਂਟ ਭਰਪੂਰ ਔਲਾ ਸਿਹਤ ਦੇ ਨਾਲ ਸਕਿਨ ਲਈ ਵੀ ਬੇਹੱਦ ਲਾਭਕਾਰੀ ਹੈ। ਆਓ ਜਾਣਦੇ ਹਾਂ ਘਰ ’ਚ ਕਿਵੇਂ ਬਣਾਈਏ ਇਸਦਾ ਫੇਸ ਪੈਕ ?
ਡੀਪ ਕਲੀਨਿੰਗ ਫੇਸ ਪੈਕ
ਔਲਾ ਪਾਊਡਰ 'ਚ ਗੁਲਾਬ ਜਲ ਮਿਲਾ ਕੇ ਚਿਹਰੇ 'ਤੇ ਲਗਾਓ। ਲਗਭਗ 10 ਮਿੰਟ ਬਾਅਦ ਚਿਹਰਾ ਸਾਦੇ ਪਾਣੀ ਨਾਲ ਹਲਕਾ ਸਕ੍ਰਬ ਕਰਦੇ ਹੋਏ ਧੋ ਲਓ।
ਫਾਇਦੇ
ਇਸ ਫੇਸ ਪੈਕ ਨੂੰ ਲਗਾਉਣ ਨਾਲ ਸਕਿਨ ਦੀ ਡੀਪ ਕਲੀਨਿੰਗ ਹੁੰਦੀ ਹੈ ਅਤੇ ਚਿਹਰਾ ਆਇਲ ਫ੍ਰੀ ਹੋ ਕੇ ਚਮਕ ਉਠਦਾ ਹੈ। ਹਫ਼ਤੇ 'ਚ ਦੋ ਵਾਰ ਇਸਦਾ ਇਸਤੇਮਾਲ ਕਰੋ।
ਗਲੋਇੰਗ ਸਕਿਨ ਲਈ ਫੇਸ ਪੈਕ
ਦੋ ਚਮਚ ਔਲਾ ਪਾਊਡਰ 'ਚ ਇਕ ਚਮਚ ਸ਼ਹਿਦ ਅਤੇ ਦਹੀਂ ਮਿਲਾ ਕੇ ਪੇਸਟ ਬਣਾ ਲਓ ਤੇ ਚਿਹਰੇ ਤੇ ਗਰਦਨ 'ਤੇ ਲਗਾਓ। ਸੁੱਕ ਜਾਣ 'ਤੇ ਸਾਦੇ ਪਾਣੀ ਨਾਲ ਧੋ ਲਓ।
ਫਾਇਦਾ
ਫਾਇਦਾ ਔਲਾ ਦੇ ਇਸ ਫੇਸ ਪੈਕ ਨੂੰ ਲਗਾਉਣ ਨਾਲ ਚਿਹਰਾ ਚਮਕਦਾਰ ਅਤੇ ਗੰਦਗੀ ਮੁਕਤ ਹੁੰਦਾ ਹੈ। ਸਕਿਨ ਅੰਦਰੋਂ ਸਾਫ਼ ਹੋ ਜਾਂਦੀ ਹੈ। ਇਸ ਨੂੰ ਹਫਤੇ 'ਚ ਦੋ ਵਾਰ ਲਗਾ ਸਕਦੇ ਹੋ।
ਨਿਖ਼ਾਰ ਲਈ ਫੈਸ ਪੈਕ
ਮੁਲਤਾਨੀ ਮਿੱਟੀ 'ਚ ਗੁਲਾਬ ਜਲ, ਔਲਾ ਜੂਸ ਅਤੇ ਜੈਤੂਨ ਜਾਂ ਬਦਾਮ ਦਾ ਤੇਲ ਮਿਲਾ ਕੇ ਪੇਸਟ ਬਣਾਓ। ਚਿਹਰੇ 'ਤੇ 10 ਮਿੰਟ ਲਗਾਉਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਦਿਓ।
ਫਾਇਦੇ
ਔਲਾ ਤੋਂ ਬਣੇ ਇਸ ਫੇਸ ਪੈਕ ਨੂੰ ਲਗਾਉਣ ਨਾਲ ਬੇਜਾਨ ਤੇ ਖੁਸ਼ਕ ਚਮੜੀ ਵੀ ਚਮਕ ਉਠਦੀ ਹੈ। ਨਿਖ਼ਾਰ ਪਾਉਣ ਲਈ ਇਸ ਨੂੰ ਹਫ਼ਤੇ 'ਚ ਦੋ ਵਾਰ ਜ਼ਰੂਰ ਲਗਾਓ।
ਔਲਾ ਜੂਸ ਪੀਓ
ਸਕਿਨ ਅਤੇ ਵਾਲਾਂ ਨੂੰ ਅੰਦਰੋਂ ਪੋਸ਼ਣ ਦੇਣ ਲਈ ਰੋਜ਼ਾਨਾ ਔਲਿਆਂ ਦਾ ਜੂਸ ਪੀਓ। ਇਸ ਦੇ ਬਹੁਤ ਫਾਇਦੇ ਹਨ।
Benefits Of Moong Sprouts : ਸਰਦੀਆਂ 'ਚ ਜ਼ਰੂਰ ਖਾਓ ਪੁੰਗਰੀਆਂ ਦਾਲਾਂ, ਮਿਲੇਗਾ ਲਾਭ
Read More