ਇਮਊਨਿਟੀ ਵਧਾਉਣ ਦੇ ਨਾਲ ਕਈ ਸਮੱਸਿਆਵਾਂ ਲਈ ਲਾਭਕਾਰੀ ਹੈ ਕੱਦੂ ਦਾ ਸੇਵਨ
By Tejinder Thind
2023-01-07, 12:48 IST
punjabijagran.com
ਡਾਈਟ ’ਚ ਕਰੋ ਸ਼ਾਮਲ, ਮਿਲਣਗੇ ਇਹ ਫਾਇਦੇ
ਕੱਦੂ ’ਚ ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲੇਮੈਟਰੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਤਾਂ ਚਲੋ ਅੱਜ ਕੱਦੂ ਖਾਣ ਦੇ ਫਾਇਦਿਆਂ ਬਾਰੇ ਦੱਸਦੇ ਹਾਂ।
ਇਮਊੁਨਿਟੀ ਵਧਾਉਣ ’ਚ ਸਹਾਇਕ
ਕੱਦੂ ’ਚ ਮੈਗਨੀਸ਼ੀਅਮ ਲੋੜੀਂਦੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦਾ ਹੈ, ਜੋ ਇਮਊਨਿਟੀ ਨੂੰ ਮਜਬੂਤ ਬਣਾਉਣ ਵਿਚ ਮਦਦ ਕਰਦੇ ਹਨ।
ਦਿਲ ਲਈ ਲਾਭਕਾਰੀ
ਕੱਦੂ ਦੇ ਸੇਵਨ ਨਾਲ ਦਿਲ ਦੇ ਰੋਗ ਦਾ ਖਤਰਾ ਘੱਟ ਹੋ ਸਕਦਾ ਹੈ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਗੁਣ ਕੈਲੇਸਟ੍ਰੋਲ ਦਾ ਪੱੱਧਰ ਨਾਰਮਲ ਰੱਖਣ ਵਿਚ ਮਦਦ ਕਰਦਾ ਹੈ।
ਵਜ਼ਨ ਕਰੋ ਘੱਟ
ਮਾਹਰਾਂ ਮੁਤਾਬਕ ਇਸ ਵਿਚ ਕੈਲੋਰੀ ਘੱਟ ਮਾਤਰਾ ਵਿਚ ਹੁੰਦੀ ਹੈ, ਜਿਸ ਨਾਲ ਭਾਰ ਘੱਟ ਹੋਣ ਵਿਚ ਮਦਦ ਮਿਲਦੀ ਹੈ।
ਵਾਲਾਂ ਲਈ ਫਾਇਦੇਮੰਦ
ਕੱਦੂ ਦਾ ਸੇਵਨ ਵਾਲਾਂ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਵਿਚ ਪੋਟਾਸ਼ੀਅਮ, ਜਿੰਕ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।
ਅੱਖਾਂ ਨੂੰ ਰਖੇ ਸਿਹਤਮੰਦ
ਕੱਦੂ ਵਿਚ ਵਿਟਾਮਿਨ ਏ ਲੋੜੀਂਦੀ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ।
ਕਬਜ਼ ’ਚ ਮਦਦਗਾਰ
ਕੱਦੂ ਦੇ ਬੀਜ ਵਿਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਨੂੰ ਸਹੀ ਰੱਖਣ ਵਿਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਕਬਜ਼ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕਦੀ ਹੈ।
ਬਹੁਤ ਜ਼ਿਆਦਾ ਅਨਾਨਾਸ ਖਾਣ ਨਾਲ ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
Read More