ਆਲੀਆ ਭੱਟ ਤੋਂ ਇਲਾਵਾ ਇਨ੍ਹਾਂ ਅਦਾਕਾਰਾਂ ਨੇ ਵੀ ਵਿਆਹ ਤੋਂ ਬਾਅਦ ਜਲਦੀ ਹੀ ਦਿੱਤੀ ਸੀ ਖੁਸ਼ਖਬਰੀ


By Ramandeep Kaur2022-11-06, 14:42 ISTpunjabijagran.com

ਆਲੀਆ-ਰਣਬੀਰ

ਆਲੀਆ ਭੱਟ ਤੇ ਰਣਬੀਰ ਕਪੂਰ ਦੇ ਵਿਆਹ ਨੂੰ ਸੱਤ ਮਹੀਨੇ ਬੀਤ ਜਾਣ ਬਾਅਦ ਹੀ ਇਸ ਜੋੜੇ ਘਰ ਛੋਟੇ ਮਹਿਮਾਨ ਨੇ ਦਸਤਕ ਦਿੱਤੀ ਹੈ। ਇਸੇ ਸਾਲ ਅਪ੍ਰੈਲ 'ਚ ਇਸ ਇਸ ਜੋੜੇ ਦਾ ਵਿਆਹ ਹੋਇਆ ਸੀ।

ਹੋਰ ਵੀ ਕਈ ਅਦਾਕਾਰਾਂ ਦੇ ਨਾਂ ਸ਼ਾਮਲ

ਆਲੀਆ ਭੱਟ ਤੋਂ ਪਹਿਲਾਂ ਵੀ ਕਈ ਅਜਿਹੀਆਂ ਅਦਾਕਾਰਾਂ ਨੇ ਵਿਆਹ ਤੋਂ ਤੁਰੰਤ ਬਾਅਦ ਜਾਂ ਕੁਝ ਮਹੀਨਿਆਂ 'ਚ ਹੀ ਮਾਂ ਬਣਨ ਦਾ ਐਲਾਨ ਕਰ ਦਿੱਤਾ ਸੀ। ਆਓ ਜਾਣਦੇ ਹਾਂ ਉਨ੍ਹਾਂ ਅਦਾਕਾਰਾਂ ਬਾਰੇ...

ਦੀਆ ਮਿਰਜ਼ਾ-ਵੈਭਵ ਰੇਖੀ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਆ ਮਿਰਜ਼ਾ ਨੇ ਸਾਲ 2021 'ਚ 15 ਫਰਵਰੀ ਨੂੰ ਵਪਾਰੀ ਵੈਭਵ ਰੇਖੀ ਨਾਲ ਵਿਆਹ ਕੀਤਾ। ਪਰ, ਵਿਆਹ ਦੇ 4 ਮਹੀਨੇ ਬਾਅਦ ਮਈ 'ਚ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ।

ਨੇਹਾ ਧੂਪੀਆ-ਅੰਗਦ ਬੇਦੀ

ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ 10 ਮਈ 2018 ਨੂੰ ਗੁਪਤ ਵਿਆਹ ਕੀਤਾ ਸੀ। ਵਿਆਹ ਦੇ ਇਕ ਮਹੀਨੇ ਬਾਅਦ ਨੇਹਾ ਨੇ ਆਪਣੇ ਮਾਂ ਬਣਨ ਦੀ ਜਾਣਕਾਰੀ ਸ਼ਾਂਝੀ ਕੀਤੀ ਸੀ।

ਨਤਾਸ਼ਾ-ਹਾਰਦਿਕ ਪਾਂਡਿਆ

ਮਸ਼ਹੂਰ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਮਾਡਲ ਨਤਾਸ਼ਾ ਸਟੈਨਕੋਵਿਚ ਨਾਲ ਵਿਆਹ ਕੀਤਾ। ਜੂਨ 2020 'ਚ ਇਸ ਜੋੜੇ ਦਾ ਵਿਆਹ ਹੋਇਆ ਸੀ। ਇਸ ਸਾਲ ਜੂਨ 'ਚ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ।

ਕੋਂਕਣਾ ਸੇਨ-ਰਣਵੀਰ ਸੋਰੀ

ਅਦਾਕਾਰਾ ਕੋਂਕਣਾ ਸੇਨ ਸ਼ਰਮਾ ਤੇ ਰਣਵੀਰ ਸ਼ੋਰੀ ਨੇ ਸਤੰਬਰ 2010 'ਚ ਵਿਆਹ ਕਰਵਾਇਆ। ਇਸ ਜੋੜੇ ਨੇ ਮਾਰਚ 2011 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ।

ਸੇਲਿਨਾ ਜੇਤਲੀ

ਸੇਲੀਨਾ ਜੇਤਲੀ ਨੇ 2011 'ਚ ਪੀਟਰ ਹਾਗ ਨਾਲ ਵਿਆਹ ਕੀਤਾ। ਵਿਆਹ ਦੇ ਕੁਝ ਮਹੀਨਿਆਂ ਬਾਅਦ, ਸੇਲਿਨਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ।

ਮ੍ਰਿਣਾਲ ਦਾ ਫਲੋਰਲ ਪੇਸਟਲ ਸੂਟ ਹਰ ਫੰਕਸ਼ਨ ਲਈ ਸਭ ਤੋਂ ਵਧੀਆ ਹੈ