ਐਂਟੀਆਕਸੀਡੈਂਟਸ ਨਾਲ ਭਰਪੂਰ ਹਨ ਇਹ ਸਬਜ਼ੀਆਂ, ਸੇਵਨ ਨਾਲ ਦੂਰ ਹੋਵੇਗਾ ਬੁਢਾਪਾ


By Neha diwan14, Aug 2023 04:27 PMpunjabijagran.com

ਜਵਾਨ ਰਹਿਣ ਦੀ ਇੱਛਾ

ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜੋ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਨਾ ਰੱਖਦਾ ਹੋਵੇ। ਇਹੀ ਕਾਰਨ ਹੈ ਕਿ ਸਿਹਤ ਮਾਹਿਰ ਵੀ ਹਮੇਸ਼ਾ ਜਵਾਨ ਰਹਿਣ ਲਈ ਐਂਟੀਆਕਸੀਡੈਂਟ ਨਾਲ ਭਰਪੂਰ ਖੁਰਾਕ ਲੈਣ ਦੀ ਸਲਾਹ ਦਿੰਦੇ ਹਨ।

ਡਾਇਟੀਸ਼ੀਅਨ ਅਨੁਸਾਰ

ਸਬਜ਼ੀਆਂ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹਨ ਤੇ ਇਨ੍ਹਾਂ ਦਾ ਸੇਵਨ ਸਰੀਰ ਤੋਂ ਬੁਢਾਪੇ ਨੂੰ ਦੂਰ ਰੱਖਦਾ ਹੈ। ਅਜਿਹੇ 'ਚ ਤੁਹਾਨੂੰ ਆਪਣੀ ਡਾਈਟ 'ਚ ਇਨ੍ਹਾਂ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।

ਗਾਜਰ

ਗਾਜਰ ਵਿੱਚ ਬੀਟਾ-ਕੈਰੋਟੀਨ ਹੁੰਦੈ, ਜੋ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ। ਇਹ ਸਾਡੇ ਸਰੀਰ ਵਿੱਚ ਸੈੱਲਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੈ। ਗਾਜਰ ਵਿੱਚ ਮੌਜੂਦ ਗੁਣ ਸਰੀਰ ਵਿੱਚ ਸੋਜ ਨੂੰ ਰੋਕਣ ਵਿੱਚ ਮਦਦ ਕਰਦੇ ਹਨ।

ਪਾਲਕ ਦੇ ਫਾਇਦੇ

ਪਾਲਕ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਾਂ ਵਿੱਚੋਂ ਇੱਕ ਹੈ CO-Q10, ਜੋ ਦਿਲ ਦੇ ਸੈੱਲਾਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ।

ਬਰੋਕਲੀ

ਬਰੋਕਲੀ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਫ੍ਰੀ ਰੈਡੀਕਲਸ ਨਾਮਕ ਹਾਨੀਕਾਰਕ ਪਦਾਰਥਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਹ ਸਰੀਰ ਤੋਂ ਇਨਫੈਕਸ਼ਨ ਤੇ ਸੋਜ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।

ਪੱਤਾਗੋਭੀ

ਬਰਸਾਤ ਦੇ ਮੌਸਮ ਦੌਰਾਨ ਗੋਭੀ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਦੌਰਾਨ ਪੱਤੇਦਾਰ ਸਬਜ਼ੀਆਂ 'ਤੇ ਕੀੜਿਆਂ ਦਾ ਪ੍ਰਕੋਪ ਜ਼ਿਆਦਾ ਹੁੰਦਾ ਹੈ। ਗੋਭੀ ਐਂਟੀਆਕਸੀਡੈਂਟ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ।

ਕਬਜ਼ ਦੀ ਸਮੱਸਿਆ ਦੂਰ ਕਰਨ ਲਈ ਅਜ਼ਮਾਓ ਘਰੇਲੂ ਨੁਸਖੇ