ਜੇਕਰ ਤੁਸੀਂ ਅਮਰੂਦ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸਰਦੀਆਂ ਵਿੱਚ ਇਸ ਫਲ ਨੂੰ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਹ ਸੁਆਦੀ ਫਲ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ
ਸ਼ੂਗਰ ਰੋਗੀਆਂ ਤੋਂ ਲੈ ਕੇ ਦਿਲ ਦੇ ਰੋਗੀਆਂ ਅਤੇ ਮੋਟਾਪੇ ਤੋਂ ਪੀੜਤ ਲੋਕਾਂ ਤਕ ਅਮਰੂਦ ਸਾਰਿਆਂ ਲਈ ਫਾਇਦੇਮੰਦ ਹੈ।
ਐਂਟੀਆਕਸੀਡੈਂਟਸ, ਫਾਈਬਰ,ਵਿਟਾਮਿਨ ਸੀ,ਪ੍ਰੋਟੀਨ,ਕਾਰਬੋਹਾਈਡਰੇਟ,ਮੈਗਨੀਸ਼ੀਅਮ
ਭੋਜਨ ਵਿਚ ਫਾਈਬਰ ਦੀ ਮਾਤਰਾ ਘੱਟ ਹੋਣ 'ਤੇ ਇਸ ਨਾਲ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਸਰਦੀਆਂ 'ਚ ਅਮਰੂਦ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ।
ਅਮਰੂਦ 'ਚ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦੈ, ਜੋ ਤਣਾਅ ਨੂੰ ਦੂਰ ਕਰਨ ਲਈ ਇੱਕ ਵਧੀਆ ਤੱਤ ਹੈ। ਰੋਜ਼ਾਨਾ ਖਾਣ ਨਾਲ ਸਰਦੀਆਂ ਦੇ ਮੌਸਮ ਵਿੱਚ ਬੀਮਾਰੀਆਂ ਨਾਲ ਲੜਨ ਵਿਚ ਮਦਦ ਮਿਲਦੀ ਹੈ
ਅੱਜ ਦੇ ਸਮੇਂ ਵਿੱਚ ਮੋਟਾਪਾ ਇੱਕ ਵੱਡੀ ਚਿੰਤਾ ਬਣ ਗਿਆ ਹੈ। ਅਜਿਹੇ ਵਿੱਚ ਅਮਰੂਦ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
ਕੋਵਿਡ ਦੇ ਇਸ ਦੌਰ ਵਿੱਚ ਇਮਿਊਨਿਟੀ ਜ਼ਰੂਰੀ ਹੈ। ਅਜਿਹੇ 'ਚ ਸਿਹਤ ਮਾਹਿਰ ਵਿਟਾਮਿਨ-ਸੀ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ ਤਾਂ ਜੋ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇ।
ਅਮਰੂਦ ਵਿੱਚ ਬਹੁਤ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸਦਾ ਮਤਲਬ ਹੈ ਕਿ ਇਸਨੂੰ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਨਹੀਂ ਵਧਦਾ ਹੈ।
ਖਾਸ ਮਰਦਾਂ ਦੀ ਸਿਹਤ ਲਈ ਅਮਰੂਦ ਵੀ ਵਧੀਆ ਬਦਲ ਹੈ। ਇਹ ਫਲ ਸ਼ੁਕਰਾਣੂਆਂ ਦੀ ਗਿਣਤੀ ਵਧਾਉਂਦਾ ਹੈ ਅਤੇ ਜਿਣਸੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ।