ਇਸ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ, ਜੋ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦੇ ਹਨ ਪਰ ਆਂਵਲਾ ਖਾਣਾ ਇੰਨਾ ਆਸਾਨ ਨਹੀਂ ਹੈ। ਕਿਉਂਕਿ ਇਸ ਦਾ ਸਵਾਦ ਥੋੜ੍ਹਾ ਕੌੜਾ ਹੁੰਦਾ ਹੈ।
ਫਿਰ ਵਾਲਾਂ ਤੱਕ ਆਂਵਲੇ ਦੇ ਫਾਇਦੇ ਕਿਵੇਂ ਪਹੁੰਚਾਉਣੇ ਹਨ? ਇਸ ਲਈ ਹੱਲ ਹੈ ਆਂਵਲਾ ਤੇਲ। ਜੀ ਹਾਂ, ਤੁਸੀਂ ਇਸ ਤੇਲ ਨੂੰ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ।
ਪਹਿਲਾਂ ਆਂਵਲੇ ਨੂੰ ਧੋ ਕੇ ਪਾਣੀ 'ਚ ਘੱਟ ਤੋਂ ਘੱਟ 5 ਤੋਂ 10 ਮਿੰਟ ਤੱਕ ਉਬਾਲ ਲਓ। ਉਬਾਲਣ ਤੋਂ ਬਾਅਦ ਆਂਵਲਾ ਥੋੜਾ ਨਰਮ ਹੋ ਜਾਵੇਗਾ, ਫਿਰ ਇਸ ਦੇ ਬੀਜ ਕੱਢ ਲਓ। ਆਂਵਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰੋ।
ਇਸ ਨੂੰ ਮਿਕਸਰ 'ਚ ਪੀਸ ਲਓ ਤੇ ਹੁਣ ਇਸ ਨੂੰ ਫਿਲਟਰ ਕਰੋ ਕੇ ਜੂਸ ਕੱਢ ਲਓ। ਇਕ ਹੋਰ ਬਰਤਨ 'ਚ ਨਾਰੀਅਲ ਦਾ ਤੇਲ ਗਰਮ ਕਰੋ। ਫਿਰ ਇਸ ਨੂੰ ਆਂਵਲੇ ਦੇ ਰਸ 'ਚ ਮਿਲਾ ਲਓ।
ਹੁਣ ਮਿਸ਼ਰਣ ਨੂੰ ਪੰਜ ਮਿੰਟ ਪਕਾਓ। ਇਸ ਨੂੰ ਕੋਸਾ ਹੋਣ ਦਿਓ। ਇਸ ਨਾਲ ਆਪਣੇ ਸਿਰ ਦੀ ਮਾਲਿਸ਼ ਕਰੋ ਤੇ ਇਕ ਘੰਟੇ ਬਾਅਦ ਵਾਲਾਂ ਨੂੰ ਧੋ ਲਓ। ਇਸ ਤਰ੍ਹਾਂ ਤੁਸੀਂ ਘਰ 'ਚ ਸ਼ੁੱਧ ਆਂਵਲਾ ਤੇਲ ਤਿਆਰ ਕਰ ਸਕਦੇ ਹੋ।
ਸਰਦੀਆਂ ਦੇ ਮੌਸਮ 'ਚ ਚਮੜੀ ਦੇ ਨਾਲ-ਨਾਲ ਖੋਪੜੀ 'ਚ ਵੀ ਖੁਸ਼ਕੀ ਵਧ ਜਾਂਦੀ ਹੈ, ਜਿਸ ਕਾਰਨ ਵਾਲ ਜ਼ਿਆਦਾ ਮਾਤਰਾ 'ਚ ਝੜਨੇ ਸ਼ੁਰੂ ਹੋ ਜਾਂਦੇ ਹਨ, ਆਂਵਲਾ ਦਾ ਤੇਲ ਲਗਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
ਵਾਲਾਂ ਨੂੰ ਧੋਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਇਸ ਨੂੰ ਲਗਾਓ ਤੇ ਫਿਰ ਸ਼ੈਂਪੂ ਕਰੋ। ਵਾਲਾਂ ਤੋਂ ਇਲਾਵਾ ਤੁਸੀਂ ਇਸ ਤੇਲ ਨੂੰ ਚਿਹਰੇ 'ਤੇ ਵੀ ਲਗਾ ਸਕਦੇ ਹੋ। ਇਸ ਨੂੰ ਲਗਾਉਣ ਨਾਲ ਝੁਰੜੀਆਂ ਘੱਟ ਹੋਣ ਲੱਗਦੀਆਂ ਹਨ।
ਸਰਦੀਆਂ ਵਿੱਚ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਆਂਵਲੇ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਜਿੱਥੇ ਵੀ ਦਰਦ ਹੋਵੇ ਉੱਥੇ 5 ਤੋਂ 10 ਮਿੰਟ ਤੱਕ ਮਸਾਜ ਕਰੋ।