Pulses: ਸਿਹਤ ਲਈ ਬਹੁਤ ਫਾਇਦੇਮੰਦ ਹਨ ਇਹ 4 ਦਾਲਾਂ, ਮਿਲਣਗੇ ਬੇਮਿਸਾਲ ਫਾਇਦੇ
By Neha Diwan
2023-01-12, 15:04 IST
punjabijagran.com
ਸੁਆਦੀ ਪਕਵਾਨ
ਦਾਲ ਸਾਡੇ ਭੋਜਨ ਦਾ ਮੁੱਖ ਪਕਵਾਨ ਹੈ। ਦਾਲ ਤੋਂ ਕਈ ਸੁਆਦੀ ਪਕਵਾਨ ਤਿਆਰ ਕੀਤੇ ਜਾਂਦੇ ਹਨ। ਸਾਰੀਆਂ ਦਾਲਾਂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ।
ਪ੍ਰੋਟੀਨ ਭਰਪੂਰ
ਤੁਸੀਂ ਦਾਲਾਂ ਦੇ ਸੇਵਨ ਨਾਲ ਸਰੀਰ ਨੂੰ ਲੋੜੀਂਦੇ ਕਈ ਵਿਟਾਮਿਨਾਂ ਦੀ ਪੂਰਤੀ ਕਰ ਸਕਦੇ ਹੋ। ਜ਼ਿਆਦਾਤਰ ਪ੍ਰੋਟੀਨ ਦਾਲ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੈ।
ਮੂੰਗ ਦੀ ਦਾਲ
ਮੂੰਗੀ ਦੀ ਦਾਲ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਪੋਸ਼ਕ ਤੱਤ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ। ਮੂੰਗੀ ਦੀ ਦਾਲ ਨੂੰ ਤੁਸੀਂ ਕਈ ਤਰੀਕਿਆਂ ਨਾਲ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਮਸੂਰ ਦੀ ਦਾਲ
ਮਸੂਰ ਦੀ ਦਾਲ ਨੂੰ ਲਾਲ ਦਾਲ ਵੀ ਕਿਹਾ ਜਾਂਦਾ ਹੈ। ਭਾਰ ਘਟਾਉਣ ਦੇ ਨਾਲ-ਨਾਲ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੈ। ਦਾਲ ਨੂੰ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਅਰਹਰ ਦੀ ਦਾਲ
ਅਰਹਰ ਦੀ ਦਾਲ ਖਾਣਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ। ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਦੇ ਨਾਲ-ਨਾਲ ਇਹ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦਗਾਰ ਹੈ।
ਛੋਲਿਆਂ ਦੀ ਦਾਲ
ਇਹ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਭਰਪੂਰ ਸਰੋਤ ਹੈ। ਚਨੇ ਦੀ ਦਾਲ ਫਾਈਬਰ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਆਇਰਨ ਦੀਆਂ ਗੋਲੀਆਂ ਖਾਣ ਨਾਲ ਕਿਉਂ ਹੁੰਦੀ ਹੈ ਕਬਜ਼
Read More