ਟਿਫਿਨ ਪੈਕ ਕਰਨ ਲਈ ਅਕਸਰ ਘਰਾਂ 'ਚ ਐਲੂਮੀਨੀਅਮ ਫੋਇਲ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ ਤੋਂ ਕੋਈ ਵੀ ਖਾਣ-ਪੀਣ ਦਾ ਸਮਾਨ ਖਰੀਦਦੇ ਹੋ ਤਾਂ ਦੁਕਾਨਦਾਰ ਵੀ ਐਲੂਮੀਨੀਅਮ ਫੋਇਲ ਵਰਤੇ ਦੇ ਹਨ
ਭੋਜਨ ਨੂੰ ਗਰਮ ਰੱਖਣ ਲਈ ਲੋਕ ਅਕਸਰ ਇਸ ਫੋਇਲ ਪੇਪਰ ਦੀ ਵਰਤੋਂ ਕਰਦੇ ਹਨ। ਇਸ ਦੇ ਲਈ ਲੋਕ ਖਾਣਾ ਬਣਦੇ ਹੀ ਇਸ ਨੂੰ ਗਰਮ ਫੋਇਲ 'ਚ ਪੈਕ ਕਰ ਲੈਂਦੇ ਹਨ।
ਗਰਮ ਭੋਜਨ ਨੂੰ ਫੋਇਲ 'ਚ ਪੈਕ ਕਰਨ ਨਾਲ ਇਹ ਪਿਘਲਣ ਲੱਗ ਜਾਂਦਾ ਹੈ, ਜਿਸ ਕਾਰਨ ਇਹ ਸਾਡੇ ਭੋਜਨ 'ਚ ਮਿਲ ਜਾਂਦਾ ਹੈ ਤੇ ਇਹ ਐਲੂਮੀਨੀਅਮ ਭੋਜਨ ਰਾਹੀਂ ਸਾਡੇ ਸਰੀਰ 'ਚ ਦਾਖਲ ਹੋ ਕੇ ਨੁਕਸਾਨ ਪਹੁੰਚਾਉਂਦਾ ਹੈ।
ਗਰਮ ਭੋਜਨ ਨੂੰ ਐਲੂਮੀਨੀਅਮ ਫੋਇਲ ਵਿੱਚ ਪੈਕ ਕਰਨ ਜਾਂ ਫੋਇਲ ਵਿੱਚ ਭੋਜਨ ਪਕਾਉਣ ਨਾਲ ਡਿਮੇਨਸ਼ੀਆ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਐਲੂਮੀਨੀਅਮ ਫੋਇਲ 'ਚ ਪੈਕ ਕੀਤਾ ਖਾਣਾ ਖਾ ਕੇ ਤੁਸੀਂ ਵੀ ਅਲਮਾਈਜ਼ਰ ਦਾ ਸ਼ਿਕਾਰ ਹੋ ਸਕਦੇ ਹੋ। ਇਸ ਬੀਮਾਰੀ 'ਚ ਲੋਕ ਚੀਜ਼ਾਂ ਭੁੱਲਣ ਲੱਗ ਜਾਂਦੇ ਹਨ।
ਐਲੂਮੀਨੀਅਮ ਫੋਇਲ ਪੇਪਰ ਵਿੱਚ ਰੱਖਿਆ ਭੋਜਨ ਖਾਣ ਨਾਲ ਵੀ ਪੁਰਸ਼ਾਂ 'ਚ ਫਰਟੀਲਿਟੀ ਦੀ ਸਮੱਸਿਆ ਵੱਧ ਸਕਦੀ ਹੈ।
ਭੋਜਨ ਵਿੱਚ ਐਲੂਮੀਨੀਅਮ ਦੀ ਰੋਜ਼ਾਨਾ ਵਰਤੋਂ ਨਾ ਸਿਰਫ਼ ਹੱਡੀਆਂ ਦੇ ਵਿਕਾਸ ਨੂੰ ਰੋਕਦੀ ਹੈ, ਸਗੋਂ ਕਿਡਨੀ ਦੀ ਬਿਮਾਰੀ ਦਾ ਖ਼ਤਰਾ ਵੀ ਵਧਾਉਂਦੀ ਹੈ।
ਭੋਜਨ ਨੂੰ ਪੈਕ ਕਰਨ ਲਈ ਐਲੂਮੀਨੀਅਮ ਫੋਇਲ ਦੀ ਵਰਤੋਂ ਸਰੀਰ ਵਿਚ ਹਾਨੀਕਾਰਕ ਤੱਤ ਇਕੱਠੀ ਕਰਦੀ ਹੈ, ਜਿਸ ਕਾਰਨ ਅਸਥਮਾ, ਜਿਗਰ ਦੀਆਂ ਸਮੱਸਿਆਵਾਂ ਅਤੇ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ।
ਭੋਜਨ ਨੂੰ ਗਰਮ ਅਤੇ ਤਾਜ਼ਾ ਰੱਖਣ ਲਈ, ਤੁਸੀਂ ਐਲੂਮੀਨੀਅਮ ਫੋਇਲ ਪੇਪਰ ਦੀ ਬਜਾਏ ਏਅਰ ਟਾਈਟ ਕੰਟੇਨਰਾਂ ਦੀ ਵਰਤੋਂ ਕਰ ਸਕਦੇ ਹੋ। ਸਗੋਂ ਭੋਜਨ ਲੀਕ ਹੋਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।