ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਲਈ ਤੁਸੀਂ ਐਲੋਵੇਰਾ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਬਾਜ਼ਾਰ 'ਚ ਐਲੋਵੇਰਾ ਤੋਂ ਬਣੇ ਕਈ ਫੇਸ ਪੈਕ ਮਿਲ ਜਾਣਗੇ, ਜੋ ਕਿ ਬਹੁਤ ਮਹਿੰਗੇ ਵੀ ਹਨ।
ਜੇਕਰ ਤੁਸੀਂ ਚਾਹੋ ਤਾਂ ਘਰ 'ਚ ਐਲੋਵੇਰਾ ਫੇਸ ਪੈਕ ਵੀ ਬਣਾ ਸਕਦੇ ਹੋ।
ਬਣਾਉਣ ਲਈ ਤੁਸੀਂ ਇੱਕ ਚਮਚ ਐਲੋਵੇਰਾ ਜੈੱਲ ਲਓ। ਇਸ 'ਚ ਇਕ ਚਮਚ ਹਲਦੀ, ਗੁਲਾਬ ਜਲ ਤੇ ਸ਼ਹਿਦ ਮਿਲਾ ਲਓ। ਹੁਣ ਇਸ ਪੇਸਟ ਨਾਲ ਚਿਹਰੇ ਦੀ ਮਾਲਿਸ਼ ਕਰੋ। 10-15 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਇਸ ਫੇਸ ਪੈਕ ਨੂੰ ਬਣਾਉਣ ਲਈ 2 ਚਮਚ ਐਲੋਵੇਰਾ 'ਚ ਇਕ ਚਮਚ ਦਹੀਂ ਮਿਲਾਓ। ਇਸ ਫੇਸ ਪੈਕ ਦੀ ਵਰਤੋਂ ਤੁਸੀਂ ਹਫਤੇ 'ਚ 2-3 ਵਾਰ ਕਰ ਸਕਦੇ ਹੋ।
ਇੱਕ ਕਟੋਰੀ ਵਿੱਚ ਛੋਲਿਆਂ ਦਾ ਆਟਾ ਲਓ, ਇਸ 'ਚ ਐਲੋਵੇਰਾ ਜੈੱਲ ਪਾਓ। ਤੁਸੀਂ ਚਾਹੋ ਤਾਂ ਇਸ 'ਚ ਗੁਲਾਬ ਜਲ ਵੀ ਮਿਲਾ ਸਕਦੇ ਹੋ। ਇਸ ਫੇਸ ਪੈਕ ਨੂੰ ਚਿਹਰੇ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਪਾਣੀ ਨਾਲ ਧੋ ਲਓ।
ਇੱਕ ਚਮਚ ਐਲੋਵੇਰਾ ਜੈੱਲ 'ਚ 1 ਚੱਮਚ ਚੰਦਨ ਪਾਊਡਰ ਮਿਲਾਓ। ਇਸ 'ਚ ਗੁਲਾਬ ਜਲ ਵੀ ਮਿਲਾ ਸਕਦੇ ਹੋ। ਹੁਣ ਇਸ ਨੂੰ ਚਿਹਰੇ 'ਤੇ ਲਗਾਓ। 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ। ਇਹ ਚਿਹਰੇ ਨੂੰ ਠੰਡਾ ਕਰਦਾ ਹੈ।
ਇਸ ਨੂੰ ਬਣਾਉਣ ਲਈ ਪਪੀਤੇ ਦੇ ਇਕ ਛੋਟੇ ਜਿਹੇ ਟੁਕੜੇ ਨੂੰ ਮੈਸ਼ ਕਰੋ ਤੇ ਇਸ ਵਿਚ ਐਲੋਵੇਰਾ ਅਤੇ ਗੁਲਾਬ ਜਲ ਮਿਲਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। 10-15 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਓ।