Alia Bhatt Birthday Special: ਆਲੀਆ ਨੇ ਵੀ ਨਿਭਾਇਆ ਸੀ ਚਾਈਲਡ ਰੋਲ


By Neha diwan2024-03-15, 12:33 ISTpunjabijagran.com

ਆਲੀਆ

ਆਲੀਆ ਨੇ ਆਪਣੀ ਦਮਦਾਰ ਅਦਾਕਾਰੀ, ਪਿਆਰੇ ਚਿਹਰੇ ਤੇ ਸ਼ਾਨਦਾਰ ਭਾਵਨਾ ਨਾਲ ਫਿਲਮ ਇੰਡਸਟਰੀ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਆਲੀਆ ਨੇ ਐਕਟਿੰਗ ਕਰੀਅਰ ਲਈ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਸੀ।

ਬਾਲੀਵੁੱਡ ਇੰਡਸਟਰੀ

ਜ਼ਿਆਦਾਤਰ ਲੋਕ ਜਾਣਦੇ ਹਨ ਕਿ ਉਸ ਨੇ ਬਾਲੀਵੁੱਡ ਇੰਡਸਟਰੀ 'ਚ 'ਸਟੂਡੈਂਟ ਆਫ ਦਿ ਈਅਰ' ਨਾਲ ਡੈਬਿਊ ਕੀਤਾ ਸੀ , ਆਲੀਆ ਨੇ 24 ਸਾਲ ਪਹਿਲਾਂ ਬਾਲੀਵੁੱਡ 'ਚ ਆਪਣੀ ਐਕਟਿੰਗ ਦਾ ਹੁਨਰ ਫੈਲਾਇਆ ਸੀ।

ਬਾਲੀਵੁੱਡ 'ਚ ਡੈਬਿਊ

ਆਲੀਆ ਭੱਟ ਨੇ ਆਪਣਾ ਬਾਲੀਵੁੱਡ ਡੈਬਿਊ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਨਹੀਂ ਸਗੋਂ 1999 'ਚ ਆਈ ਫਿਲਮ 'ਸੰਘਰਸ਼' ਨਾਲ ਕੀਤਾ ਸੀ। ਆਲੀਆ ਨੇ ਜਦੋਂ ਫਿਲਮ 'ਸੰਘਰਸ਼' 'ਚ ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕੀਤਾ।

ਬਚਪਨ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸੀ

ਆਲੀਆ ਭੱਟ ਦਾ ਬਚਪਨ ਤੋਂ ਹੀ ਫਿਲਮ ਇੰਡਸਟਰੀ 'ਚ ਕੰਮ ਕਰਨ ਦਾ ਸੁਪਨਾ ਸੀ। ਆਲੀਆ ਨੇ ਸਿਰਫ 2 ਸਾਲ ਦੀ ਉਮਰ 'ਚ ਹੀ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਆਲੀਆ ਬਚਪਨ ਤੋਂ ਹੀ ਲੋਕਾਂ ਦੀ ਨਕਲ ਕਰਨ 'ਚ ਮਾਹਿਰ ਸੀ।

ਆਲੀਆ ਦੀ ਨਿੱਜੀ ਜ਼ਿੰਦਗੀ

ਆਲੀਆ ਨੇ ਸਾਲ 2022 'ਚ ਕਪੂਰ ਪਰਿਵਾਰ ਦੇ ਬੇਟੇ ਰਣਬੀਰ ਕਪੂਰ ਨਾਲ ਵਿਆਹ ਕੀਤਾ ਸੀ। ਅੱਜ ਆਲੀਆ ਅਤੇ ਰਣਬੀਰ ਇੱਕ ਬੇਟੀ ਰਾਹਾ ਦੇ ਮਾਤਾ-ਪਿਤਾ ਬਣ ਗਏ ਹਨ।

ਇਨ੍ਹਾਂ ਫਿਲਮਾਂ 'ਚ ਨਜ਼ਰ ਆਵੇਗੀ

ਆਲੀਆ ਭੱਟ ਜਲਦ ਹੀ ਕਰਨ ਜੌਹਰ ਦੀ ਫਿਲਮ 'ਤਖਤ', ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬੈਜੂ ਬਾਵਰਾ', 'ਇੰਸ਼ਾਅੱਲ੍ਹਾ', ਵਾਸਨ ਬਾਲਾ ਦੀ ਫਿਲਮ 'ਜਿਗਰਾ' ਅਤੇ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ-2' 'ਚ ਨਜ਼ਰ ਆਵੇਗੀ।

ALL PHOTO CREDIT : INSTAGRAM

ਸਟਾਈਲਿਸ਼ ਮੀਰਾ ਰਾਜਪੂਤ ਦੇ ਫੈਸ਼ਨ ਲੁੱਕਜ਼ ਨੂੰ ਕਰੋ ਟ੍ਰਾਈ