ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਅਜੈ ਦੇਵਗਨ


By Neha diwan2024-04-02, 13:56 ISTpunjabijagran.com

ਅਜੈ ਦੇਵਗਨ

ਦਿੱਗਜ ਬਾਲੀਵੁੱਡ ਅਭਿਨੇਤਾ ਅਜੈ ਦੇਵਗਨ ਕਿਸੇ ਪਛਾਣ 'ਤੇ ਨਿਰਭਰ ਨਹੀਂ ਹਨ। ਉਸ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਇੰਡਸਟਰੀ 'ਚ ਇਕ ਮੁਕਾਮ ਹਾਸਲ ਕੀਤਾ ਹੈ। ਅਦਾਕਾਰ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਿਹਾ ਹੈ।

ਜਨਮ ਦਿਨ

ਅਦਾਕਾਰ ਦਾ ਜਨਮ 2 ਅਪ੍ਰੈਲ 1969 ਨੂੰ ਦਿੱਲੀ ਵਿੱਚ ਹੋਇਆ ਸੀ। ਅਦਾਕਾਰ ਹੋਣ ਦੇ ਨਾਲ-ਨਾਲ ਅਜੈ ਦੇਵਗਨ ਇੱਕ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ। ਅਜੇ ਦੇਵਗਨ ਨੇ ਆਪਣੇ ਕਰੀਅਰ 'ਚ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ।

ਕਰੀਅਰ ਦੀ ਸ਼ੁਰੂਆਤ

ਅਜੈ ਦੇਵਗਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1991 'ਚ ਫਿਲਮ 'ਫੂਲ ਔਰ ਕਾਂਟੇ' ਨਾਲ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨੇ ਐਕਸ਼ਨ ਹੀਰੋ ਦੇ ਤੌਰ 'ਤੇ ਕੰਮ ਕੀਤਾ।

ਰਾਸ਼ਟਰੀ ਪੁਰਸਕਾਰ

ਉਨ੍ਹਾਂ ਨੂੰ ਫਿਲਮਾਂ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਲਈ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ। ਉਨ੍ਹਾਂ ਨੂੰ ਫਿਲਮ ਦਿ ਲੀਜੈਂਡ ਭਗਤ ਸਿੰਘ ਲਈ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲ ਚੁੱਕਾ ਹੈ।

ਕਰੋੜਾਂ ਦੀ ਜਾਇਦਾਦ ਦਾ ਮਾਲਕ

ਅਦਾਕਾਰ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਹ 295 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ। ਉਹ ਬਹੁਤ ਆਲੀਸ਼ਾਨ ਜੀਵਨ ਬਤੀਤ ਕਰਦਾ ਹੈ।

ਕਿੰਨੀ ਰਕਮ ਮਿਲਦੀ ਹੈ

ਅਜੈ ਦੇਵਗਨ ਇਕ ਫਿਲਮ ਲਈ 30 ਤੋਂ 50 ਕਰੋੜ ਰੁਪਏ ਲੈਂਦੇ ਹਨ। ਅਭਿਨੇਤਾ ਨੇ ਆਲੀਆ ਭੱਟ ਦੀ ਹਿੱਟ ਫਿਲਮ ਗੰਗੂਬਾਈ ਕਾਠੀਆਵਾੜੀ ਲਈ 11 ਕਰੋੜ ਰੁਪਏ ਲਏ ਸਨ।

ਪ੍ਰਾਈਵੇਟ ਜੈੱਟ ਦਾ ਮਾਲਕ

ਅਜੈ ਦੇਵਗਨ ਦੇ ਮੁੰਬਈ ਵਿੱਚ ਦੋ ਘਰ ਹਨ। ਅਭਿਨੇਤਾ ਦਾ ਜੁਹੂ 'ਚ ਇਕ ਫਲੈਟ ਹੈ, ਇਸ ਤੋਂ ਇਲਾਵਾ ਗੁਡਸ ਟ੍ਰੇਨ ਰੋਡ 'ਤੇ ਉਨ੍ਹਾਂ ਦਾ ਆਲੀਸ਼ਾਨ ਬੰਗਲਾ ਹੈ। ਅਦਾਕਾਰ ਦੇ ਇਨ੍ਹਾਂ ਦੋਵਾਂ ਘਰਾਂ ਦੀ ਕੀਮਤ 25 ਕਰੋੜ ਰੁਪਏ ਤੋਂ ਵੱਧ ਹੈ।

ਮਹਿੰਗੀਆਂ ਕਾਰਾਂ ਦੇ ਸ਼ੌਕੀਨ

ਕਾਰ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਉਸ ਕੋਲ ਟੋਇਟਾ ਸੇਲਿਕਾ, ਬੀ.ਐੱਮ.ਡਬਲਯੂ., ਫਰਾਰੀ ਤੇ ਮਾਸੇਰਾਤੀ ਕਵਾਟਰੋਪੋਰਟ ਹਨ। ਅਦਾਕਾਰ ਕੋਲ ਇੱਕ ਪ੍ਰਾਈਵੇਟ ਜੈੱਟ ਵੀ ਹੈ, ਜਿਸ ਦੀ ਕੀਮਤ ਕਰੀਬ 84 ਕਰੋੜ ਰੁਪਏ ਹੈ।

ALL PHOTO CREDIT : INSTAGRAM

ਕ੍ਰਿਤੀ ਖਰਬੰਦਾ ਦੇ ਇਹ ਲੁੱਕਜ਼ ਹਨ ਵੇਕੇਸ਼ਨ ਦੇ ਲਈ ਪਰਫੈਕਟ