Aishwarya Rai Birthday:ਦੇਵਦਾਸ ਤੋਂ PS-1 ਤੱਕ... ਐਸ਼ਵਰਿਆ ਨਹੀਂ ਸੀ ਪਹਿਲੀ ਪਸੰਦ


By Ramandeep Kaur01, Nov 2022 11:18 AMpunjabijagran.com

ਮਿਸ ਵਰਲਡ

1992 'ਚ ਮਿਸ ਵਰਲਡ ਰਹਿ ਚੁੱਕੀ ਐਸ਼ਵਰਿਆ ਰਾਏ ਬੱਚਨ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।

ਕੁਝ ਫਿਲਮਾਂ ਲਈ ਨਹੀਂ ਸੀ ਪਹਿਲੀ ਪਸੰਦ

ਕਈ ਅਜਿਹੀਆਂ ਵੱਡੀਆਂ ਫਿਲਮਾਂ ਸਨ ਜਿਨ੍ਹਾਂ ਲਈ ਐਸ਼ਵਰਿਆ ਪਹਿਲੀ ਪਸੰਦ ਨਹੀਂ ਸੀ, ਪਰ ਉਸ ਦੇ ਕਿਰਦਾਰ ਨੇ ਉਹੀ ਫਿਲਮਾਂ ਨੂੰ ਅੱਜ ਦੇ ਦੌਰ 'ਚ ਯਾਦਗਾਰ ਬਣਾ ਦਿੱਤਾ।

49ਵਾਂ ਜਨਮਦਿਨ

ਅਦਾਕਾਰਾ ਦਾ ਅੱਜ 49ਵਾਂ ਜਨਮਦਿਨ ਹੈ।ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਬਾਰੇ, ਜਿਨ੍ਹਾਂ ਲਈ ਐਸ਼ਵਰਿਆ ਪਹਿਲੀ ਪਸੰਦ ਨਹੀਂ ਸੀ, ਪਰ ਜਦੋਂ ਉਹ ਫਿਲਮ 'ਚ ਆਈ ਤਾਂ ਇਹ ਬਲਾਕਬਸਟਰ ਸਾਬਤ ਹੋਈਆਂ।

ਦੇਵਦਾਸ

ਐਸ਼ਵਰਿਆ ਨੇ ਇਸ ਫਿਲਮ 'ਚ ਪਾਰੋ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਲਈ ਕਰੀਨਾ ਕਪੂਰ ਨੂੰ ਫਾਈਨਲ ਕੀਤਾ ਗਿਆ ਸੀ। ਫਿਰ ਸੰਜੇ ਲੀਲਾ ਭੰਸਾਲੀ ਨੇ ਐਸ਼ਵਰਿਆ ਨੂੰ ਕਾਸਟ ਕੀਤਾ ਤੇ ਫਿਲਮ ਸੁਪਰਹਿੱਟ ਰਹੀ।

ਹਮ ਦਿਲ ਦੇ ਚੁੱਕੇ ਸਨਮ

ਐਸ਼ਵਰਿਆ ਰਾਏ ਨੇ ਨਾ ਸਿਰਫ਼ ਦੇਵਦਾਸ 'ਚ ਸ਼ਾਹਰੁਖ ਦੇ ਨਾਲ ਕਰੀਨਾ ਦੀ ਥਾਂ ਲਈ, ਸਗੋਂ ਹਮ ਦਿਲ ਦੇ ਚੁਕੇ ਸਨਮ 'ਚ ਸਲਮਾਨ ਦੇ ਨਾਲ 'ਨੰਦਨੀ' ਦੀ ਭੂਮਿਕਾ ਵੀ ਨਿਭਾਈ।

ਪੋਨੀਯਿਨ ਸੇਲਵਾਨ 1

ਮਣੀ ਰਤਨਮ ਦੀ ਬਲਾਕਬਸਟਰ ਫਿਲਮ ਪੋਨੀਯਿਨ ਸੇਲਵਨ 1 ਨੇ ਜ਼ਬਰਦਸਤ ਕਮਾਈ ਕੀਤੀ। ਇਸ ਫਿਲਮ 'ਚ ਉਸ ਨੇ ਰਾਣੀ ਨੰਦਿਨੀ ਦਾ ਕਿਰਦਾਰ ਨਿਭਾਇਆ ਸੀ, ਜੋ ਪਹਿਲਾਂ ਰੇਖਾ ਨੂੰ ਮਿਲਣ ਵਾਲੀ ਸੀ ।

ਉਮਰਾਓ ਜਾਨ

ਉਮਰਾਓ ਜਾਨ ਫਿਲਮ ਭਾਵੇਂ ਖ਼ਾਸ ਕਮਾਲ ਨਾ ਕਰ ਸਕੀ, ਪਰ ਇਸ ਫਿਲਮ 'ਚ ਐਸ਼ਵਰਿਆ ਦੇ ਲੁੱਕਸ ਨੇ ਕਾਫੀ ਸੁਰਖੀਆਂ ਬਟੋਰੀਆਂ। ਇਸ ਦੇ ਲਈ ਨਿਰਦੇਸ਼ਕ ਦੀ ਪਹਿਲੀ ਪਸੰਦ ਪ੍ਰਿਯੰਕਾ ਚੋਪੜਾ ਸੀ।

ਮੁਹੱਬਤੇਂ

ਐਸ਼ਵਰਿਆ ਰਾਏ ਫਿਲਮ ਮੁਹੱਬਤੇਂ 'ਚ ਅਮਿਤਾਭ ਬੱਚਨ ਦੀ ਬੇਟੀ ਤੇ ਕਿੰਗ ਖਾਨ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ। ਪਰ ਇਸ ਫਿਲਮ ਲਈ ਯਸ਼ ਚੋਪੜਾ ਦੀ ਪਹਿਲੀ ਪਸੰਦ ਐਸ਼ਵਰਿਆ ਨਹੀਂ, ਸਗੋਂ ਕਾਜੋਲ ਸੀ।

ਬਲੈਕ ਆਊਟਫਿਟ 'ਚ ਅਵਨੀਤ ਕੌਰ ਨੇ ਦਿਖਾਇਆ ਕਿਲਰ ਅੰਦਾਜ਼, ਦੇਖੋ ਸ਼ਾਨਦਾਰ ਤਸਵੀਰਾਂ...