ਸੁਹਾਗਣ ਕੰਗਣ ਦੇ ਬਣੇ ਇਸ ਤਲਾਬ ਤੋਂ ਔਲਾਦ ਦੀ ਖੁਸ਼ੀ ਪ੍ਰਾਪਤ ਕਰਦੀ ਹੈ। ਇਹ ਕੋਈ ਆਮ ਕੰਗਣ ਨਹੀਂ, ਸਗੋਂ ਬ੍ਰਜਭੂਮੀ ਦੀ ਰਾਣੀ ਰਾਧਾਰਾਣੀ ਦੇ ਕੰਗਣ ਤੋਂ ਬਣਿਆ ਹੈ।
ਸ਼੍ਰੀ ਕ੍ਰਿਸ਼ਨ ਦਾ ਸਰੋਵਰ ਨੂੰ ਵਰਦਾਨ ਹੈ ਕਿ ਕੋਈ ਵੀ ਬੇਔਲਾਦ ਜੋੜਾ ਜੋ ਅਹੋਈ ਅਸ਼ਟਮੀ ਦੀ ਰਾਤ ਨੂੰ ਇੱਥੇ ਇਸ਼ਨਾਨ ਕਰੇਗਾ, ਇਕ ਸਾਲ ਦੇ ਅੰਦਰ ਉਸਦੇ ਬੱਚਾ ਹੋਵੇਗਾ।
ਅਹੋਈ ਅਸ਼ਟਮੀ ਦੇ ਦਿਨ ਲੋਕ ਸੰਤਾਨ ਪ੍ਰਾਪਤੀ ਲਈ ਬੜੇ ਵਿਸ਼ਵਾਸ ਨਾਲ ਸਰੋਵਰ 'ਚ ਡੁਬਕੀ ਲਗਾਉਂਦੇ ਨਜ਼ਰ ਆਉਂਦੇ ਹਨ।
ਦੁਨੀਆ ਭਰ ਦੇ ਡਾਕਟਰਾਂ ਤੋਂ ਨਿਰਾਸ਼ ਜੋੜੇ ਜਦੋਂ ਰਾਧਾਰਾਣੀ ਦੇ ਦਰਬਾਰ 'ਚ ਆਪਣਾ ਪੱਲਾ ਫੈਲਾਉਂਦੇ ਹਨ, ਤਾਂ ਦਰਬਾਰ 'ਚ ਬੈਠੀ ਰਾਧਾਰਾਣੀ ਆਪਣਾ ਆਸ਼ੀਰਵਾਦ ਭਰਿਆ ਹੱਥ ਸਿਰ 'ਤੇ ਫੇਰਦੀ ਹੈ।
ਇਸ਼ਨਾਨ ਤੋਂ ਬਾਅਦ ਇੱਥੇ ਮਨਪਸੰਦ ਫਲ਼ ਛੱਡਣ ਦਾ ਰਿਵਾਜ਼ ਹੈ, ਇਸਦੇ ਨਾਲ ਹੀ ਪੇਠਾ ਫਲ਼ ਦਾ ਦਾਨ ਵੀ ਪਰੰਪਰਾ 'ਚ ਸ਼ਾਮਲ ਹੈ।
ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਕਰ ਚੁੱਕੇ ਜੋੜੇ ਵੀ ਇਸ ਰਾਤ ਰਾਧਾਰਾਣੀ ਦਾ ਧੰਨਵਾਦ ਕਰਨ ਲਈ ਇਸ਼ਨਾਨ ਕਰਦੇ ਹਨ।
ਰਾਧਾਕੁੰਡ 'ਚ 17 ਅਕਤੂਬਰ ਨੂੰ ਅੱਧੀ ਰਾਤ 12 ਵਜੇ ਨੂੰ ਲੋਕ ਇਸ਼ਨਾਨ ਕਰਨਗੇ। ਸਾਰੇ ਸ਼ਰਧਾਲੂ ਸ਼ਾਮ ਅੱਠ ਵਜੇ ਤੋਂ ਹੀ ਘਾਟ 'ਤੇ ਬੈਠ ਜਾਂਦੇ ਹਨ।