ਬਣਾਓ ਇਹ ਖਾਸ ਦਹੀ ਅਰਬੀ, ਜਾਣੋ ਰੈਸਿਪੀ


By Neha diwan16, Aug 2024 03:25 PMpunjabijagran.com

ਸਮੱਗਰੀ

ਅਰਬੀ: 250 ਗ੍ਰਾਮ ,ਦਹੀਂ: 1 ਕੱਪ ,ਤੇਲ: 2-3 ਚਮਚ, ਹਰੀ ਮਿਰਚ: 1-2 , ਲੂਣ: ਸਵਾਦ ਅਨੁਸਾਰ, ਧਨੀਆ, ਮੇਥੀ ਇੱਕ ਚਮਚ, ਹਲਦੀ ਪਾਊਡਰ ਅੱਧਾ ਚਮਚ, ਸੁਆਦ ਅਨੁਸਾਰ ਲੂਣ, ਕੜ੍ਹੀ ਪੱਤੇ - 8-10

ਵਿਧੀ ਸਟੈਪ 1

ਸਭ ਤੋਂ ਪਹਿਲਾਂ ਅਰਬੀ ਨੂੰ ਛਿੱਲ ਕੇ ਲੰਬੇ ਤੇ ਪਤਲੇ ਟੁਕੜਿਆਂ ਵਿੱਚ ਕੱਟ ਲਓ। ਇਸ ਤੋਂ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਕੇ ਇਕ ਪਾਸੇ ਰੱਖ ਦਿਓ। ਕੱਪੜੇ ਨਾਲ ਸਾਫ ਕਰੋ

ਸਟੈਪ 2

ਇੱਕ ਕੜਾਹੀ ਵਿੱਚ ਇੱਕ ਕੱਪ ਰਿਫਾਇੰਡ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਅਰਬੀ ਪਾਓ ਅਤੇ ਸੁਨਹਿਰੀ ਹੋਣ ਤੱਕ ਫ੍ਰਾਈ ਕਰੋ। ਅਰਬੀ ਨੂੰ ਪਲੇਟ 'ਚ ਕੱਢ ਲਓ।

ਸਟੈਪ 3

ਕੜਾਹੀ ਵਿਚ ਬਚਿਆ ਹੋਇਆ ਤੇਲ ਕੱਢ ਦਿਓ ਤੇ ਸਿਰਫ ਇਕ ਚੱਮਚ ਤੇਲ ਛੱਡ ਦਿਓ। ਇਸ ਤੇਲ 'ਚ ਮੇਥੀ, ਹਰੀ ਮਿਰਚ ਅਤੇ ਕੜ੍ਹੀ ਪੱਤਾ ਪਾ ਕੇ ਤੜਕਾ ਲਓ।

ਸਟੈਪ 4

ਹੁਣ ਇੱਕ ਕਟੋਰੀ ਵਿੱਚ ਇੱਕ ਕੱਪ ਦਹੀਂ ਅਤੇ ਇੱਕ ਚੱਮਚ ਵੇਸਨ ਮਿਲਾ ਕੇ ਘੋਲ ਬਣਾ ਲਓ। ਇਸ ਘੋਲ ਨੂੰ ਮੇਥੀ ਅਤੇ ਕੜ੍ਹੀ ਪੱਤੇ ਦੇ ਮਿਸ਼ਰਣ ਵਿੱਚ ਪਾਓ ਅਤੇ ਪਕਾਓ।

ਸਟੈਪ 5

ਜਦੋਂ ਕੜ੍ਹੀ ਵਿਚ ਉਬਾਲ ਆ ਜਾਵੇ ਤਾਂ ਇਸ ਵਿਚ ਨਮਕ, ਹਲਦੀ ਤੇ ਤਲੇ ਹੋਈ ਅਰਬੀ ਪਾਓ। ਸਬਜ਼ੀ ਨੂੰ ਘੱਟ ਅੱਗ 'ਤੇ ਪਕਣ ਦਿਓ ਜਦੋਂ ਅਰਬੀ ਕਰੀ ਪੂਰੀ ਤਰ੍ਹਾਂ ਪਕ ਜਾਣ ਤਾਂ ਅੱਗ ਬੰਦ ਕਰ ਦਿਓ।

ਸਟੈਪ 6

ਅੰਤ ਵਿੱਚ ਸਬਜ਼ੀ ਨੂੰ ਹਰੇ ਧਨੀਏ ਨਾਲ ਗਾਰਨਿਸ਼ ਕਰੋ ਅਤੇ ਗਰਮ ਰੋਟੀ ਅਤੇ ਚੌਲਾਂ ਨਾਲ ਸਰਵ ਕਰੋ।

ਜਾਣੋ ਜੇ ਤੁਹਾਡਾ YouTube ਚੈਨਲ ਹੋ ਜਾਂਦਾ ਹੈ ਹੈਕ ਤਾਂ ਕੀ ਕਰਨਾ ਹੈ