ਵਧੇ ਹੋਏ ਢਿੱਡ ਕਾਰਨ ਜਿੱਥੇ ਪੇਟ ਬੇਕਾਬੂ ਨਜ਼ਰ ਆਉਂਦਾ ਤੇ ਨਮੋਸ਼ੀ ਦਾ ਕਾਰਨ ਬਣਦਾ ਹੈ, ਉੱਥੇ ਹੀ ਦੂਜੇ ਪਾਸੇ ਕਈ ਬਿਮਾਰੀਆਂ ਵੀ ਘਰ ਕਰ ਲੈਂਦੀਆਂ ਹਨ।
ਜੇਕਰ ਤੁਸੀਂ ਵੀ ਪੇਟ ਦੀ ਵਧਦੀ ਚਰਬੀ ਤੋਂ ਪਰੇਸ਼ਾਨ ਹੋ ਤੇ ਇਸ ਨੂੰ ਘੱਟ ਕਰਨ ਦਾ ਤਰੀਕਾ ਲੱਭ ਰਹੇ ਹੋ, ਤਾਂ ਸਾਹ ਲੈਣ ਦੀਆਂ ਇਹ ਕਸਰਤਾਂ ਬਹੁਤ ਫਾਇਦੇਮੰਦ ਹੋ ਸਕਦੀਆਂ ਹਨ...
ਪਿੱਠ ਭਾਰ ਲੇਟ ਕੇ ਸਾਹ ਲੈਣਾ ਸ਼ੁਰੂ ਕਰੋ ਤੇ ਹਰ ਸਾਹ ਦੇ ਨਾਲ ਆਪਣੀ ਛਾਤੀ 'ਤੇ ਧਿਆਨ ਕੇਂਦਰਤ ਕਰੋ, ਉੱਪਰ ਤੇ ਹੇਠਾਂ ਹੁੰਦੇ ਪੇਟ ਨੂੰ ਮਹਿਸੂਸ ਕਰੋ। ਡੂੰਘਾ ਸਾਹ ਲਓ ਤੇ ਛੱਡ ਦਿਓ।
ਕੁਰਸੀ ਜਾਂ ਜ਼ਮੀਨ 'ਤੇ ਸਿੱਧੇ ਬੈਠ ਕੇ ਆਪਣੀਆਂ ਹਥੇਲੀਆਂ ਨੂੰ ਆਪਣੀ ਗੋਦ 'ਤੇ ਰੱਖ ਕੇ ਅੱਖਾਂ ਬੰਦ ਕਰੋ ਤੇ ਸਾਹ 'ਤੇ ਧਿਆਨ ਕੇਂਦਰਤ ਕਰੋ। 10 ਮਿੰਟ ਲਈ ਡੂੰਘੇ ਸਾਹ ਲਓ।
ਕੁਰਸੀ 'ਤੇ ਸਿੱਧੇ ਬੈਠ ਕੇ ਆਪਣਾ ਮੂੰਹ ਬੰਦ ਕਰਕੇ ਆਮ ਸਥਿਤੀ 'ਚ ਰਹੋ। ਰੋਜ਼ਾਨਾ 20 ਮਿੰਟ ਲਈ ਡੂੰਘੇ ਸਾਹ ਲਓ। ਸਾਹ ਲੈਣ ਸਮੇਂ ਪੇਟ, ਛਾਤੀ ਅਤੇ ਫੇਫੜਿਆਂ 'ਤੇ ਦਬਾਅ ਮਹਿਸੂਸ ਕਰੋ।
ਪਿੱਠ ਸਿੱਧੀ ਕਰਕੇ ਕੁਰਸੀ 'ਤੇ ਬੈਠੋ ਜਾਂ ਸਿੱਧੇ ਖੜ੍ਹੇ ਹੋਵੋ। ਸਾਰੀਆਂ ਪਰੇਸ਼ਾਨੀਆਂ ਭੁਲਾ ਕੇ ਆਪਣਾ ਹੱਥ ਪੇਟ 'ਤੇ ਅਤੇ ਅੰਗੂਠਾ ਢਿੱਡ ਦੇ ਬਟਨ ਨੇੜੇ ਰੱਖੋ। ਸਾਹ ਲੈਣ ਸਮੇਂ, ਛਾਤੀ ਤੇ ਪੇਟ ਨੂੰ ਫੈਲਣ ਨਾ ਦਿਓ।
ਖੜ੍ਹੇ ਹੋ ਕੇ ਜਾਂ ਲੇਟ ਕੇ ਮੂੰਹ ਰਾਹੀਂ ਸਾਹ ਲਓ ਤੇ ਛੱਡੋ। ਜੇ ਤੁਸੀਂ ਦੋ ਸਕਿੰਟਾਂ ਲਈ ਸਾਹ ਲੈਂਦੇ ਹੋ, ਤਾਂ 4 ਸਕਿੰਟਾਂ 'ਚ ਸਾਹ ਛੱਡਣ ਦੀ ਕੋਸ਼ਿਸ਼ ਕਰੋ। ਇਸ ਪ੍ਰਕਿਰਿਆ ਨੂੰ ਤਿੰਨ ਵਾਰ ਕਰੋ।