ਨੌਮੁਖੀ ਰੁਦਰਾਕਸ਼ ਦੇ ਹੁੰਦੇ ਹਨ ਕਈ ਫਾਇਦੇ, ਦੂਰ ਹੁੰਦੈ ਮੌਤ ਦਾ ਡਰ


By Neha diwan2023-12-18, 11:59 ISTpunjabijagran.com

ਮਿਥਿਹਾਸ ਅਨੁਸਾਰ

ਮਿਥਿਹਾਸ ਅਨੁਸਾਰ ਰੁਦਰਾਕਸ਼ ਦੀ ਉਤਪਤੀ ਮਹਾਦੇਵ ਦੇ ਹੰਝੂਆਂ ਤੋਂ ਹੋਈ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਰੁਦਰਾਕਸ਼ ਪਹਿਨਣ ਨਾਲ ਵਿਅਕਤੀ ਦੀਆਂ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਨੌਮੁਖੀ ਰੁਦਰਾਕਸ਼

ਨੌਮੁਖੀ ਰੁਦਰਾਕਸ਼ ਪਹਿਨਣ ਨਾਲ ਵਿਅਕਤੀ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਇਸ ਦੇ ਨਾਲ ਹੀ ਦੁਸ਼ਮਣੀ ਵੀ ਖਤਮ ਹੋ ਜਾਂਦੀ ਹੈ।

ਨੌਂਮੁਖੀ ਰੁਦਰਾਕਸ਼ ਪਹਿਨਣ ਦੇ ਫਾਇਦੇ

ਨੌਮੁਖੀ ਰੁਦਰਾਕਸ਼ ਗ੍ਰਹਿਆਂ ਦੇ ਦਖਲ ਕਾਰਨ ਹੋਣ ਵਾਲੇ ਰੋਗਾਂ ਤੋਂ ਬਚਾਉਂਦੈ। ਇਹ ਅਸੰਭਵ ਕੰਮ ਨੂੰ ਸੰਭਵ ਬਣਾਉਣ ਦੀ ਤਾਕਤ ਰੱਖਦੈ। ਇਸ ਨੂੰ ਪਹਿਨਣ ਨਾਲ ਮਨ ਸ਼ਾਂਤ ਅਤੇ ਇਕਾਗਰ ਰਹਿੰਦਾ ਹੈ। ਇਸ ਨੂੰ ਸੋਮਵਾਰ ਨੂੰ ਪਹਿਨਣਾ ਚਾਹੀਦਾ ਹੈ।

ਇੱਕ ਮੁੱਖੀ ਰੁਦਰਾਕਸ਼

ਇੱਕ ਮੁੱਖੀ ਰੁਦਰਾਕਸ਼ ਨੂੰ ਭਗਵਾਨ ਸ਼ਿਵ ਦਾ ਰੂਪ ਕਿਹਾ ਜਾਂਦਾ ਹੈ। ਇਸ ਨੂੰ ਪਹਿਨਣ ਨਾਲ ਇਨਸਾਨ ਦੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਏਕਾਮੁਖੀ ਰੁਦਰਾਕਸ਼ ਬਹੁਤ ਦੁਰਲੱਭ ਹੈ।

ਦੋ ਮੁੱਖੀ ਰੁਦਰਾਕਸ਼

ਦੋ ਮੁੱਖ ਰੁਦਰਾਕਸ਼ ਨੂੰ ਸ਼ਿਵ-ਸ਼ਕਤੀ ਦਾ ਰੂਪ ਮੰਨਿਆ ਜਾਂਦਾ ਹੈ। ਇਸ ਨੂੰ ਪਹਿਨਣ ਨਾਲ ਆਤਮ-ਵਿਸ਼ਵਾਸ ਵਧਦਾ ਹੈ ਅਤੇ ਪਾਪ ਦੂਰ ਹੁੰਦੇ ਹਨ।

ਤਿੰਨ ਮੁੱਖੀ ਰੁਦਰਾਕਸ਼

ਮੰਨਿਆ ਜਾਂਦਾ ਹੈ ਕਿ ਇਸ ਰੁਦਰਾਕਸ਼ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੀ ਸ਼ਕਤੀ ਹੈ। ਇਸ ਨੂੰ ਪਹਿਨਣ ਨਾਲ ਜੀਵਨ ਵਿਚ ਖ਼ੁਸ਼ੀ, ਸ਼ੁਹਰਤ ਅਤੇ ਪ੍ਰਸਿੱਧੀ ਆਉਂਦੀ ਹੈ।

ਚਾਰ ਮੁੱਖੀ ਰੁਦਰਾਕਸ਼

ਚਾਰ ਮੁੱਖੀ ਰੁਦਰਾਕਸ਼ ਨੂੰ ਬ੍ਰਹਮਾ ਦਾ ਰੂਪ ਮੰਨਿਆ ਜਾਂਦਾ ਹੈ। ਇਸ ਨੂੰ ਪਹਿਨਣ ਨਾਲ ਚਮੜੀ ਦੇ ਰੋਗਾਂ, ਮਾਨਸਿਕ ਸਮਰੱਥਾ ਅਤੇ ਇਕਾਗਰਤਾ ਤੋਂ ਰਾਹਤ ਮਿਲਦੀ ਹੈ।

ਮੌਤ ਤੋਂ ਬਾਅਦ ਘਰ 'ਚ ਕਿਉਂ ਨਹੀਂ ਬਾਲ਼ਿਆ ਜਾਂਦਾ ਚੁੱਲ੍ਹਾ ? ਜਾਣੋ ਕਾਰਨ