ਇਲਾਇਚੀ ਦੇ ਹਨ ਕਈ ਫਾਇਦੇ, ਜਾਣੋ ਇਸ ਦੀ ਚਾਹ ਬਣਾਉਣ ਦਾ ਤਰੀਕਾ
By Neha diwan
2023-10-05, 12:03 IST
punjabijagran.com
ਇਲਾਇਚੀ
ਇਹ ਇੱਕ ਕਿਸਮ ਦਾ ਮਸਾਲਾ ਹੈ, ਜਿਸਦਾ ਸੁਆਦ ਮਿੱਠਾ ਅਤੇ ਖੁਸ਼ਬੂਦਾਰ ਹੁੰਦਾ ਹੈ। ਇਸ ਤੋਂ ਇਲਾਵਾ ਇਲਾਇਚੀ ਵਾਲੀ ਚਾਹ ਇਕ ਮਸ਼ਹੂਰ ਡਰਿੰਕ ਹੈ, ਜਿਸ ਦਾ ਸੇਵਨ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰ ਸਕਦੈ।
ਡਾਇਬਟੀਜ਼ ਕੰਟਰੋਲ
ਇਲਾਇਚੀ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
ਆਮ ਜ਼ੁਕਾਮ ਦਾ ਇਲਾਜ
ਇਲਾਇਚੀ ਵਿੱਚ ਐਂਟੀਆਕਸੀਡੈਂਟ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਆਮ ਬੁਖਾਰ ਦੇ ਇਲਾਜ ਵਿੱਚ ਮਦਦ ਕਰ ਸਕਦੇ ਹਨ।
ਪਾਚਨ ਨੂੰ ਸੁਧਾਰਦਾ ਹੈ
ਇਲਾਇਚੀ ਦੀ ਚਾਹ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ ਅਤੇ ਗੈਸ, ਐਸੀਡਿਟੀ ਅਤੇ ਹੋਰ ਪਾਚਨ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।
ਦਿਮਾਗ ਦੀ ਸਿਹਤ ਲਈ ਫਾਇਦੇਮੰਦ
ਇਲਾਇਚੀ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਉਣ ਤੇ ਦਿਮਾਗ ਦੀ ਕਾਰਜਸ਼ੀਲਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ।
ਸਾਹ ਪ੍ਰਣਾਲੀ ਨੂੰ ਸੁਧਾਰਦਾ ਹੈ
ਇਲਾਇਚੀ ਦੀ ਚਾਹ ਖੰਘ, ਜ਼ੁਕਾਮ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦੀ ਹੈ ਅਤੇ ਸਾਹ ਪ੍ਰਣਾਲੀ ਨੂੰ ਸੁਧਾਰ ਸਕਦੀ ਹੈ।
ਇਲਾਇਚੀ ਦੀ ਚਾਹ ਕਿਵੇਂ ਬਣਾਈਏ
1 ਕੱਪ ਪਾਣੀ ਉਬਲ ਜਾਵੇ ਤਾਂ ਇਸ ਵਿੱਚ ਇਲਾਇਚੀ ਦੇ ਬੀਜ ਪਾਓ। ਇਸ ਨੂੰ ਉਬਾਲਣ ਦਿਓ। ਖੰਡ ਪਾਓ। ਚਾਹ ਨੂੰ ਛਾਣ ਕੇ ਗਰਮਾ-ਗਰਮ ਪੀਓ।
ਅਦਰਕ ਤੇ ਸ਼ਹਿਦ ਵਾਲਾ ਪਾਣੀ ਪੀਣ ਦੇ ਹਨ ਕਈ ਫਾਇਦੇ
Read More