ਪ੍ਰੋਟੀਨ ਸਾਡੇ ਸਰੀਰ ਲਈ ਕਈ ਤਰੀਕਿਆਂ ਨਾਲ ਮਹੱਤਵਪੂਰਨ ਹੈ। ਇਹ ਸਾਡੇ ਸਰੀਰ ਲਈ ਕੈਮੀਕਲ ਬਿਲਡਿੰਗ ਬਲਾਕ ਦਾ ਕੰਮ ਕਰਦਾ ਹੈ। ਇਸ ਨੂੰ ਅਮੀਨੋ ਐਸਿਡ ਕਿਹਾ ਜਾਂਦਾ ਹੈ।
ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਗਵਾਰੇ ਦੀਆਂ ਫਲੀਆਂ ਖਾ ਸਕਦੇ ਹੋ। ਇਹ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।
ਕਾਬੁਲੀ ਚਨਾ ਜਿਸ ਨੂੰ ਅਸੀਂ ਛੋਲੇ ਦੇ ਨਾਂ ਨਾਲ ਵੀ ਜਾਣਦੇ ਹਾਂ। ਇਹ ਮਾਸਪੇਸ਼ੀਆਂ ਦੇ ਵਿਕਾਸ ਅਤੇ ਦਿਲ ਦੀ ਸਿਹਤ ਦਾ ਲਈ ਸਹੀਂ ਹੁੰਦੈ।
ਬਲੈਕ ਬੀਨਜ਼ ਐਂਟੀਆਕਸੀਡੈਂਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜੋ ਉਹਨਾਂ ਨੂੰ ਸਿਹਤਮੰਦ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਬਣਾਈ ਰੱਖਣ ਲਈ ਫਾਇਦੇਮੰਦ ਹਨ।
ਲਾਲ ਮਸਰਾਂ ਦੀ ਦਾਲ ਵਿੱਚ ਪ੍ਰੋਟੀਨ ਅਤੇ ਆਇਰਨ ਵੀ ਜ਼ਿਆਦਾ ਹੁੰਦਾ ਹੈ। ਇਹ ਊਰਜਾ ਦੇ ਪੱਧਰ ਨੂੰ ਵਧਾਉਣ ਅਤੇ ਅਨੀਮੀਆ ਨਾਲ ਲੜਨ ਲਈ ਵੀ ਬਹੁਤ ਵਧੀਆ ਹੈ।
ਹਰੇ ਮਟਰ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਜੋ ਇਮਿਊਨ ਸਿਸਟਮ ਤੇ ਚਮੜੀ ਦੀ ਸਿਹਤ ਨੂੰ ਵੀ ਸਮਰਥਨ ਦਿੰਦੇ ਹਨ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ ਵਰਗੇ ਜ਼ਰੂਰੀ ਵਿਟਾਮਿਨ ਤੇ ਖਣਿਜ ਹੁੰਦੇ ਹਨ।
ਰਾਜਮਾ ਪ੍ਰੋਟੀਨ ਦਾ ਵੀ ਵਧੀਆ ਸਰੋਤ ਹੈ। ਇਹ ਜ਼ਰੂਰੀ ਖਣਿਜਾਂ ਨਾਲ ਵੀ ਭਰਪੂਰ ਹੁੰਦਾ ਹੈ। ਰਾਜਮਾ 'ਚ ਫਾਈਬਰ ਵੀ ਚੰਗੀ ਮਾਤਰਾ 'ਚ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ।