ਇਹ ਸੁਪਰਫੂਡਜ਼ ਸ਼ੂਗਰ ਨੂੰ ਕਰਦੇ ਹਨ ਕੰਟਰੋਲ, ਦੇਖੋ ਲਿਸਟ


By Neha diwan03, Nov 2023 01:42 PMpunjabijagran.com

ਡਾਇਬਟੀਜ਼

ਡਾਇਬਟੀਜ਼ ਅਜੋਕੇ ਸਮੇਂ ਦੀ ਇੱਕ ਗੰਭੀਰ ਸਿਹਤ ਸਮੱਸਿਆ ਹੈ, ਜਿਸ ਦਾ ਖਤਰਾ ਸਿਰਫ਼ ਬਜ਼ੁਰਗਾਂ ਵਿੱਚ ਹੀ ਨਹੀਂ ਸਗੋਂ ਨੌਜਵਾਨਾਂ ਵਿੱਚ ਵੀ ਦੇਖਿਆ ਜਾ ਰਿਹਾ ਹੈ। ਇਹ ਲਾਈਫਸਟਾਈਲ ਨਾਲ ਜੁੜੀ ਇੱਕ ਲਾਇਲਾਜ ਬਿਮਾਰੀ ਹੈ।

ਆਂਵਲਾ

ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਆਂਵਲਾ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਆਂਵਲੇ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ।ਇਸ ਨੂੰ ਫਲ, ਪਾਊਡਰ ਜਾਂ ਜੂਸ ਦੇ ਰੂਪ 'ਚ ਲੈ ਸਕਦੇ ਹੋ।

ਮੂੰਗ

ਇਹ ਦਾਲ ਸ਼ੂਗਰ ਦੇ ਰੋਗੀਆਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ।ਇਸ ਵਿਚ ਪੋਟਾਸ਼ੀਅਮ, ਵਿਟਾਮਿਨ ਸੀ, ਫਾਈਬਰ, ਆਇਰਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।

ਕੜ੍ਹੀ ਪੱਤਾ

ਕੜ੍ਹੀ ਪੱਤਾ ਵੀ ਸ਼ੂਗਰ ਦੇ ਮਰੀਜ਼ਾਂ ਨੂੰ ਹੈਰਾਨੀਜਨਕ ਲਾਭ ਪ੍ਰਦਾਨ ਕਰ ਸਕਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਪਾਚਨ ਲਈ ਚੰਗਾ ਹੁੰਦਾ ਹੈ।

ਮੋਰਿੰਗਾ

ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਗਲੂਕੋਜ਼ ਦੀ ਬਿਹਤਰ ਵਰਤੋਂ ਹੁੰਦੀ ਹੈ। ਇਹ ਅਚਾਨਕ ਸ਼ੂਗਰ ਦੇ ਵਾਧੇ ਤੋਂ ਵੀ ਬਚਾਉਂਦਾ ਹੈ। ਤੁਸੀਂ ਹਰ ਰੋਜ਼ 1 ਚਮਚ ਪਾਊਡਰ ਦੇ ਰੂਪ 'ਚ ਇਸ ਦਾ ਸੇਵਨ ਕਰ ਸਕਦੇ ਹੋ।

ਜਵਾਰ

ਸ਼ੂਗਰ ਦੇ ਰੋਗੀਆਂ ਲਈ ਜਵਾਰ ਦੇ ਆਟੇ ਦੀ ਰੋਟੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਹ ਗਲੁਟਨ ਮੁਕਤ ਹੈ। ਫਾਈਬਰ ਤੇ ਹੋਰ ਵਧੀਆ ਪੋਸ਼ਕ ਤੱਤ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖ ਸਕਦੇ ਹਨ।

ਮੋਟਾਪੇ ਕਾਰਨ ਹੋ ਸਕਦੀਆਂ ਹਨ ਇਹ ਗੰਭੀਰ ਬਿਮਾਰੀਆਂ