ਗੁਣਗੁਣੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਦੇ ਹਨ 5 ਫਾਇਦੇ


By Neha Diwan2022-12-30, 15:11 ISTpunjabijagran.com

ਨਿੰਬੂ

ਨਿੰਬੂ ਵਿਟਾਮਿਨ ਸੀ ਦਾ ਭਰਪੂਰ ਸਰੋਤ ਹੈ। ਤੁਸੀਂ ਇਸ ਨੂੰ ਦਾਲ, ਸਬਜ਼ੀਆਂ, ਸਲਾਦ, ਅਚਾਰ, ਕਿਸੇ ਵੀ ਚੀਜ਼ ਵਿੱਚ ਸ਼ਾਮਲ ਕਰ ਸਕਦੇ ਹੋ।

ਨਿੰਬੂ ਦਾ ਸੇਵਨ

ਨਿੰਬੂ ਦਾ ਸੇਵਨ ਕਰਨ ਦੇ ਫਾਇਦੇ ਸਿਰਫ ਤੁਹਾਡੀ ਅੰਦਰੂਨੀ ਸਿਹਤ ਲਈ ਹੀ ਨਹੀਂ, ਸਗੋਂ ਤੁਹਾਡੀ ਚਮੜੀ ਅਤੇ ਨਹੁੰਆਂ ਲਈ ਵੀ ਹਨ।

ਭਾਰ ਘਟਾਉਣ 'ਚ ਮਦਦ ਕਰਦਾ ਹੈ

ਕੀ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਇਸ ਟੀਚੇ ਨੂੰ ਹਾਸਲ ਕਰਨ ਵਿੱਚ ਨਿੰਬੂ ਪਾਣੀ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਐਂਟੀਆਕਸੀਡੈਂਟ ਬੂਸਟ

ਸਵੇਰੇ ਨਿੰਬੂ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਐਂਟੀਆਕਸੀਡੈਂਟ ਬੂਸਟ ਮਿਲ ਸਕਦਾ ਹੈ। ਨਿੰਬੂ ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ।

ਗੁਰਦੇ ਦੀ ਪੱਥਰੀ ਦੇ ਖਤਰੇ ਨੂੰ ਘਟਾਉਂਦਾ ਹੈ

ਦਿਨ ਦੀ ਸ਼ੁਰੂਆਤ 'ਚ ਨਿੰਬੂ ਪਾਣੀ ਦਾ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਬਣਨ ਦੇ ਜੋਖਮ ਨੂੰ ਘਟਾਉਣ 'ਚ ਮਦਦ ਮਿਲ ਸਕਦੀ ਹੈ। ਪਿਸ਼ਾਬ ਕਰਦੇ ਸਮੇਂ ਦਰਦ ਹੋਣਾ ਵੀ ਗੁਰਦੇ ਦੀ ਪੱਥਰੀ ਦਾ ਮੁੱਖ ਲੱਛਣ ਹੈ।

ਪਾਚਨ 'ਚ ਮਦਦ ਕਰਦਾ ਹੈ

ਨਿੰਬੂ ਦੇ ਰਸ ਦਾ ਤੇਜ਼ਾਬੀ ਰੂਪ ਤੁਹਾਡੇ ਸਰੀਰ ਵਿੱਚੋਂ ਅਣਚਾਹੇ ਵਸਤੂਆਂ ਤੇ ਜ਼ਹਿਰੀਲੇ ਕਣਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹ ਪਾਚਨ ਅਤੇ ਡੀਟੌਕਸੀਫਿਕੇਸ਼ਨ ਵਿੱਚ ਹੋਰ ਮਦਦ ਕਰਦਾ ਹੈ।

ਮੂਡ ਨੂੰ ਐਕਟਿਵ ਕਰਦੈ

ਇੱਕ ਗਲਾਸ ਨਿੰਬੂ ਪਾਣੀ ਤੁਹਾਨੂੰ ਦਿਨ ਦੀ ਸ਼ੁਰੂਆਤ ਵਿੱਚ ਲੋੜੀਂਦੀ ਊਰਜਾ ਪ੍ਰਦਾਨ ਕਰ ਸਕਦਾ ਹੈ। ਤੁਹਾਨੂੰ ਜਗਾਉਣ ਅਤੇ ਤੁਹਾਡੇ ਮੂਡ ਨੂੰ ਤਰੋਤਾਜ਼ਾ ਤੇ ਇਸ ਤੋਂ ਇਲਾਵਾ ਇਹ ਤੁਹਾਡੇ ਸਾਹ ਨੂੰ ਵੀ ਤਰੋਤਾਜ਼ਾ ਕਰਦਾ ਹੈ।

ਪੈਰਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਪਹਿਨੋ ਇਹ ਝਾਂਜਰਾਂ, ਦੇਖੋ ਨਵੇਂ ਡਿਜ਼ਾਈਨ