ਹਥੇਲੀ ਵਿੱਚ ਖੁਜਲੀ ਤੋਂ ਲੈ ਕੇ ਅੱਖਾਂ ਦੇ ਫੜਕਣ ਤੱਕ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਅਸੀਂ ਚੰਗੇ ਅਤੇ ਮਾੜੇ ਸ਼ਗਨਾਂ ਨਾਲ ਜੋੜਦੇ ਹਾਂ।
ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ ਵਿੱਚ ਹੋ, ਤਾਂ ਇਸ ਨਾਲ ਤੁਹਾਡੀਆਂ ਅੱਖਾਂ ਵੀ ਫੜਕਣ ਲੱਗ ਜਾਂਦੀਆਂ ਹਨ? ਤਣਾਅ ਦੇ ਕਾਰਨ ਮਾਸਪੇਸ਼ੀਆਂ ਵਿੱਚ ਕੜਵੱਲ ਆ ਸਕਦੀ ਹੈ।
ਜਦੋਂ ਤੁਸੀਂ ਤਣਾਅ ਵਿੱਚ ਹੁੰਦੇ ਹੋ, ਤਾਂ ਸਰੀਰ ਵਿੱਚ ਵਧੇਰੇ ਕੋਰਟੀਸੋਲ ਹਾਰਮੋਨ ਨਿਕਲਦਾ ਹੈ। ਇਹ ਹਾਰਮੋਨ ਦਿਮਾਗੀ ਪ੍ਰਣਾਲੀ ਨੂੰ ਉਤੇਜਿਤ ਕਰਦਾ ਹੈ ਅਤੇ ਅੱਖਾਂ ਨੂੰ ਫੜਕਾਉਂਦੈ।
ਜੇ ਤੁਸੀਂ ਚੰਗੀ ਨੀਂਦ ਨਹੀਂ ਸੌਂਦੇ ਤੇ ਤੁਹਾਡਾ ਸਰੀਰ ਤੇ ਮਨ ਥੱਕੇ ਹੋਏ ਹਨ, ਤਾਂ ਇਹ ਵੀ ਅੱਖਾਂ ਫੜਕਣ ਦਾ ਕਾਰਨ ਹੋ ਸਕਦਾ ਹੈ। ਨੀਂਦ ਦੀ ਘਾਟ ਅੱਖਾਂ ਵਿੱਚ ਤਣਾਅ ਅਤੇ ਮਾਸਪੇਸ਼ੀਆਂ ਦੀ ਥਕਾਵਟ ਦਾ ਕਾਰਨ ਬਣ ਸਕਦੀ ਹੈ।
ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਕਰ ਰਹੇ ਹੋ, ਤਾਂ ਇਸ ਨਾਲ ਦਿਮਾਗੀ ਪ੍ਰਣਾਲੀ ਵੀ ਸਖ਼ਤ ਕੰਮ ਕਰਦੀ ਹੈ, ਜਿਸ ਨਾਲ ਮਾਸਪੇਸ਼ੀਆਂ 'ਤੇ ਵਾਧੂ ਦਬਾਅ ਪੈਂਦਾ ਹੈ। ਮਾਸਪੇਸ਼ੀਆਂ ਸੁੰਗੜਨ ਲੱਗਦੀਆਂ ਹਨ ਅਤੇ ਅੱਖ ਫੜਕਣ ਲੱਗਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅੱਖਾਂ ਫੜਕਣਾਂ ਆਮ ਤੌਰ 'ਤੇ ਕੋਈ ਗੰਭੀਰ ਸਮੱਸਿਆ ਨਹੀਂ ਹੈ। ਜੇਕਰ ਕਿਸੇ ਕਾਰਨ ਕਰਕੇ ਅੱਖ ਫੜਕਣ ਰਹੀ ਹੈ ਅਤੇ ਕੁਝ ਸਮੇਂ ਬਾਅਦ ਇਹ ਆਪਣੇ ਆਪ ਠੀਕ ਹੋ ਰਹੀ ਹੈ, ਤਾਂ ਇਹ ਆਮ ਗੱਲ ਹੈ।
ਪਰ, ਜੇਕਰ ਤੁਸੀਂ ਇਸ ਸਮੱਸਿਆ ਦਾ ਵਾਰ-ਵਾਰ ਸਾਹਮਣਾ ਕਰ ਰਹੇ ਹੋ, ਤਾਂ ਡਾਕਟਰ ਨਾਲ ਸਲਾਹ ਕਰੋ ਅਤੇ ਇਸਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ।