ਇਸ ਦਿਨ ਜਾਰੀ ਹੋ ਸਕਦੀ ਹੈ ਪੀਐਮ ਕਿਸਾਨ ਦੀ 13ਵੀਂ ਕਿਸ਼ਤ


By Tejinder Thind2022-12-16, 13:46 ISTpunjabijagran.com

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਇਕ ਸਾਲ ਵਿਚ ਤਿੰਨ ਵੱਖ ਵੱਖ ਕਿਸ਼ਤਾਂ ਵਿਚ ਰੈਗੂਲਰ ਅੰਤਰਾਲ ’ਤੇ 6000 ਰੁਪਏ ਆਰਥਕ ਮਦਦ ਦੇ ਤੌਰ ’ਤੇ ਦਿੱਤੇ ਜਾਂਦੇ ਹਨ।

ਕਦੋਂ ਕੀਤਾ ਗਿਆ ਸੀ ਲਾਂਚ

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ 2019 ਵਿਚ ਲਾਂਚ ਕੀਤਾ ਗਿਆ ਸੀ।

ਅਕਤੂਬਰ ’ਚ ਆਈ ਸੀ 12ਵੀਂ ਕਿਸ਼ਤ

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 12ਵੀਂ ਕਿਸ਼ਤ ਅਕਤੂੁਬਰ ਦੇ ਮਹੀਨੇ ਵਿਚ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸੀ।

ਦਸੰਬਰ ’ਚ ਆ ਸਕਦੀ ਹੈ ਕਿਸ਼ਤ

ਸਾਲ ਦਾ ਆਖਰੀ ਮਹੀਨਾ ਹੋਣ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਦਸੰਬਰ ਦੇ ਆਖਰ ਤਕ ਕੇਂਦਰ ਸਰਕਾਰ ਇਕ ਵਾਰ ਫਿਰ ਤੋਂ ਕਿਸਾਨਾਂ ਨੂੰ ਤੋਹਫ਼ਾ ਦੇ ਸਕਦੀ ਹੈ। ਹਾਲਾਂਕਿ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਸੀ।

16000 ਕਰੋੜ

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 12ਵੀਂ ਕਿਸ਼ਤ ਵਿਚ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ 11 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ 16000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਟਰਾਂਸਫਰ ਕੀਤੀ ਗਈ ਸੀ।

ਡਾਕੂਮੈਂਟ ਵੈਰੀਫਿਕੇਸ਼ਨ

ਪੀਐਮ ਕਿਸਾਨ ਦੀ ਦੂਜੀ ਕਿਸ਼ਤ ਵਿਚ ਦੇਰੀ ਹੋਣ ਪਿਛੋਂ ਵੱਡੀ ਵਜ੍ਹਾ ਡਾਕੂਮੈਂਟ ਵੈਰੀਫਿਕੇਸ਼ਨ ਰਿਹਾ, ਜਿਸ ਵਿਚ ਸਰਕਾਰ ਨੇ ਯੋਜਨਾ ਦਾ ਲਾਭ ਲੈਣ ਲਈ ਸਾਰੇ ਪਾਤਰ ਲੋਕਾਂ ਨੂੰ ਈ ਕੇਵਾਈਸੀ ਅਪਡੇਟ ਕਰਨ ਲਈ ਕਿਹਾ ਸੀ।

ਨਹੀਂ ਮਿਲੇਗਾ ਲਾਭ

ਜੇ ਤੁਹਾਡੇ ਕੋਈ ਅਜੇ ਤਕ ਆਪਣੀ ਈ ਕੇਵਾਈਸੀ ਅਪਡੇਟ ਨਹੀਂ ਕਰਵਾਈ ਤਾਂ ਤੁਹਾਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਅਜਿਹੇ ਵਿਚ ਤੁਹਾਨੂੰ ਜਲਦ ਤੋਂ ਜਲਦ ਆਪਣੀ ਈ ਕੇਵਾਈਸੀ ਅਪਡੇਟ ਕਰਵਾ ਲੈਣੀ ਚਾਹੀਦੀ ਹੈ।

ਕੁੜੀਆਂ ਲਈ ਵਿਦੇਸ਼ ਘੁੰਮਣ ਲਈ ਸਭ ਤੋਂ ਸੁਰੱਖਿਅਤ ਦੇਸ਼