ਨਵੀਂ ਦਿੱਲੀ, ਟੈਕ ਡੈਸਕ : ਵੀਡੀਓ ਕਾਨਫਰਾਂਸਿੰਗ ਐਪ Zoom 'ਚ ਸਿਕਓਰਿਟੀ ਤੇ ਪ੍ਰਾਈਵੇਸੀ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਦੇ ਤਹਿਤ ਕੰਪਨੀ ਨੇ Zoom ਐਪ ਯੂਜ਼ਰਜ਼ ਨੂੰ 30 ਮਈ ਤੋਂ ਨਵਾਂ ਅਪਡੇਟ Zoom 5.0 ਦੇਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਅਪਡੇਟ ਨਾਲ Zoom ਐਪ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ। ਕੰਪਨੀ ਨੇ ਇਕ ਬਲਾਗ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ 30 ਜੂਨ ਤੋਂ ਪਹਿਲਾਂ ਤਕ ਜੂਮ ਰੂਮ ਕੰਟਰੋਲਜ਼ ਤੇ ਜੂਮ ਰੂਮਜ਼ 'ਚ ਇੰਸਕ੍ਰਿਪਟਿਡ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਤਕ Zoom ਐਪ ਸਟੈਂਡਰਡ AES-256 ECB ਇੰਸਕ੍ਰਿਪਟ 'ਤੇ ਕੰਮ ਕਰਦਾ ਸੀ ਜਿਸ ਨੂੰ ਹੁਣ ਸ਼ਿਫਟ ਕਰ ਕੇ AES-256-bi GCM ਇੰਸਕ੍ਰਿਪਟ ਸਪੋਟ ਦਿੱਤਾ ਗਿਆ ਹੈ ਜੋ ਪਹਿਲਾਂ ਤੋਂ ਜ਼ਿਆਦਾ ਪ੍ਰਾਈਵੇਸੀ ਨਾਲ ਜ਼ਿਆਦਾ ਸੁਰੱਖਿਅਤ ਹੈ। ਹਾਲਾਂਕਿ ਇਹ ਅਜੇ ਵੀ ਫੁੱਲ-ਪਰੂਫ end-to-end ਇੰੰਸਕ੍ਰਿਪਟ ਵਾਲਾ ਨਹੀਂ ਹੈ। ਜਿਵੇਂ ਕਿ Whatsapp ਤੇ Google Meet 'ਚ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਇਹ ਜ਼ਰੂਰ ਹੈ ਕਿ GCM ਇੰਸਕ੍ਰਿਪਟ ਪਹਿਲਾਂ ਨਾਲੋਂ ਬਿਹਤਰ ਹੈ। Zoom ਐਪ ਦੀ ਵਰਤੋਂ ਜਾਰੀ ਰੱਖਣ ਲਈ ਯੂਜ਼ਰ ਨੂੰ ਇਸ ਨੂੰ ਅਪਡੇਟ ਕਰਨਾ ਜ਼ਰੂਰੀ ਹੋਵੇਗਾ। Zoom 5.0 ਦੀ ਵੱਲੋਂ ਨਵਾਂ ਸਿਕਓਰਿਟੀ ਆਈਕਨ ਲਾਇਆ ਗਿਆ ਹੈ। ਜੋ ਕਈ ਸਾਰੇ ਨਵੇਂ ਸਿਕਓਰਿਟੀ ਫੀਚਰਜ਼ ਨਾਲ ਕੁਨੈਕਟ ਕਰਦਾ ਹੈ। ਹੁਣ ਯੂਜ਼ਰ ਖੁਦ ਨੂੰ ਸਿੱਧੇ ਛੋਟੀ ਸਕਰੀਨ 'ਤੇ ਸ਼ਿਫਟ ਕਰ ਸਕੋਗੇ। ਨਾਲ ਹੀ ਮੀਟਿੰਗ ਲਾਕਿੰਗ ਤੇ ਸਕਰੀਨ ਦੇ ਆਪਸ਼ਨ ਨੂੰ ਸਿਕਯੋਰ ਕਰ ਸਕੋਗੇ। Zoom ਵੱਲੋਂ ਕੀਤੀ ਗਈ ਮੀਟਿੰਗ ਕਲਾਊਡ ਰਿਕਾਰਡਿੰਗ ਲਈ ਨਿਊਨਤਮ ਡਿਫਾਲਟ ਪਾਸਵਰਡ ਦੀ ਲੰਬਾਈ ਛੇ ਅੱਖਰਾਂ 'ਚ ਹੋਣੀ ਚਾਹੀਦੀ ਹੈ। ਨਾਲ ਹੀ ਹੁਣ Zoom ਐਪ 'ਚ ਅਨਆਥੋਰਾਈਜਡ ਐਕਸੇਸ ਦੀ ਪਛਾਣ ਲਈ ਕੰਟਰੋਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨਵੇਂ ਯੂਜ਼ਰ ਇੰਟਰਫੇਸ ਅਪਡੇਟ ਦੀ ਵਜ੍ਹਾ ਕਾਰਨ ਹੋਸਟ ਹੁਣ ਮੀਟਿੰਗ ਨੂੰ ਖ਼ਤਮ ਕਰਨ ਜਾਂ ਵਿਚਕਾਰ ਛੱਡਣ ਦਾ ਫੈਸਲਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ Zoom 'ਤੇ ਪਾਬੰਦੀ ਨੂੰ ਲੈ ਕੇ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ Zoom ਐਪ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ ਤੇ ਇਸ ਨਾਲ ਭਾਰਤ 'ਚ ਸਾਈਬਰ ਹਮਲਿਆਂ ਤੇ ਸਾਈਬਰ ਅਪਰਾਧ 'ਚ ਇਜਾਫਾ ਦਰਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ Zoom ਨੇ ਵੀ ਇਹ ਸਵੀਕਾਰ ਕੀਤਾ ਸੀ ਕਿ ਉਸ ਦੇ ਪਲੇਟਫਾਰਮ ਤੋਂ ਭਾਰਤੀਆਂ ਦਾ ਡਾਟਾ ਲੀਕ ਹੋਇਆ ਹੈ। ਇਸ ਮਗਰੋਂ Zoom ਐਪ 'ਤੇ ਬੈਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

Posted By: Sunil Thapa