ਨਵੀਂ ਦਿੱਲੀ, ਟੈਕ ਡੈਸਕ : Zebronics ਨੇ ਭਾਰਤੀ ਬਾਜ਼ਾਰ 'ਚ ਆਪਣਾ ਡਾਲਬੀ ਏਟਮਾਸ ਸਾਊਂਡਬਾਰ ਲਾਂਚ ਕਰ ਦਿੱਤਾ ਹੈ। Zebronics 9700 Pro ਨਾਮ ਨਾਲ ਲਾਂਚ ਕੀਤੇ ਗਏ ਇਸ ਡਿਵਾਈਸ 'ਚ ਯੂਜ਼ਰਜ਼ ਨੂੰ ਮਲਟੀਪਲ ਕਨੈਕਟੀਵਿਟੀ ਆਪਸ਼ਨ ਮਿਲਣਗੇ, ਜਿਸਦਾ ਸੈੱਟਅਪ ਕਰਨਾ ਬੇਹੱਦ ਹੀ ਆਸਾਨ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਭਾਰਤੀ ਬ੍ਰਾਂਡ ਹੈ, ਜਿਸਨੇ ਡਾਲਬੀ ਏਟਮਾਸ ਦੇ ਨਾਲ ਸਾਊਂਡਬਾਰ ਨੂੰ ਲਾਂਚ ਕੀਤਾ ਹੈ। ਨਾਲ ਹੀ ਇਹ ਡਿਵਾਈਸ ਯੂਜ਼ਰਜ਼ ਨੂੰ ਸ਼ਾਨਦਾਰ ਸਾਊਂਡ ਕੁਆਲਿਟੀ ਪ੍ਰਦਾਨ ਕਰੇਗਾ।

ZEB-Juke Bar 9700 Pro ਦੀ ਕੀਮਤ ਅਤੇ ਉਪਲੱਬਧਤਾ

ZEB-Juke Bar 9700 Pro ਨੂੰ ਭਾਰਤੀ ਬਾਜ਼ਾਰ 'ਚ 17,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਹੈ। ਇਹ ਡਿਵਾਈਸ 21 ਸਤੰਬਰ ਤੋਂ ਈ-ਕਾਮਰਸ ਵੈਬਸਾਈਟ Flipkart ਰਾਹੀਂ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ।

ZEB-Juke Bar 9700 Pro ਦੇ ਲਾਂਚ ਦੌਰਾਨ ਕੰਪਨੀ ਦੇ ਨਿਰਦੇਸ਼ਕ ਪ੍ਰਦੀਪ ਦੋਸ਼ੀ ਨੇ ਕਿਹਾ 'Zebronics ਨੂੰ ਡਾਲਬੀ ਏਟਮਾਸ ਆਡੀਓ ਵਾਲੇ ਸਾਊਂਡਬਾਰ ਨੂੰ ਲਾਂਚ ਕਰਨ ਵਾਲਾ ਪਹਿਲਾਂ ਭਾਰਤੀ ਬ੍ਰਾਂਡ ਬਣ ਕੇ ਰੋਮਾਂਚਕ ਅਨੁਭਵ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ 'ਅਸੀਂ ZEB-Juke Bar 9700 Pro ਡਾਲਬੀ ਏਟਮਾਸ ਸਾਊਂਡਬਾਰ ਦੇ ਨਾਲ ਘਰ 'ਤੇ ਬਿਹਤਰੀਨ ਮਨੋਰੰਜਨ ਦੇਣ ਦਾ ਵਾਅਦਾ ਕਰਦੇ ਹਨ। ਇਸਦਾ ਡਿਜ਼ਾਈਨ ਬੇਹੱਦ ਹੀ ਸਧਾਰਨ ਜਿਹਾ ਹੈ, ਪਰ ਇਸਦੀ ਸਾਊਂਡ ਕੁਆਲਿਟੀ ਬੇਹੱਦ ਦਮਦਾਰ ਹੈ।'

ZEB-Juke Bar 9700 Pro ਦੇ ਫੀਚਰਜ਼

ਤੇਜ਼ ਅਤੇ ਪ੍ਰਭਾਵਸ਼ਾਲੀ ਬੇਸ ਲਈ ZEB-Juke Bar 9700 Pro ਸਾਊਂਡਬਾਰ ਨੂੰ 16.51cm ਦੇ subwoofer ਡ੍ਰਾਈਵਰ ਦੇ ਨਾਲ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਸਾਊਂਡਬਾਰ ਦੀ ਕੰਮ ਕਰਨ ਦੀ ਸਮਰੱਥਾ 450W ਹੈ। ਇਸ 'ਚ 45Hz ਤੋਂ ਲੈ ਕੇ 20,000Hz ਦੀ ਫ੍ਰੀਕੁਐਂਸੀ ਰੇਂਜ ਦਿੱਤੀ ਗਈ ਹੈ। ZEB-Juke Bar 9700 Pro ਡਾਲਬੀ ਏਟਮਾਸ ਸਾਊਂਡਬਾਰ 'ਚ Dolby TrueHD, Dolby Digital Plus ਅਤੇ Dolby Surround ਸਪੋਰਟ ਮਿਲੇਗਾ। ਨਾਲ ਹੀ ਇਸ 'ਚ ਕਨੈਕਟੀਵਿਟੀ ਲਈ ਇਸ 'ਚ ਯੂਐੱਸਬੀ ਸਪੋਰਟ ਵੀ ਦਿੱਤਾ ਗਿਆ ਹੈ।

Posted By: Ramanjit Kaur