ਜੇਐੱਨਐੱਨ, ਨਵੀਂ ਦਿੱਲੀ : ਯੂਟਿਊੂਬ ਆਪਣੇ ਮੋਬਾਈਲ ਐਪ ਲਈ ਇਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਹੋ ਰਹੀ ਹੈ ਪਰ ਜਲਦ ਹੀ ਟੈਸਟਿੰਗ ਤੋਂ ਬਾਅਦ Youtube ਇਸ ਫੀਚਰ ਨੂੰ ਲਾਂਚ ਕਰ ਸਕਦਾ ਹੈ। ਇਸ ਫੀਚਰ 'ਚ ਯੂਜ਼ਰ ਟਿਕਟਾਕ ਦੀ ਤਰ੍ਹਾਂ 15 ਸੈਕੰਡ ਦੀ ਵੀਡੀਓ ਕਲਿੱਪ ਬਣਾ ਸਕਣਗੇ ਤੇ ਉਸ ਨੂੰ ਯੂਟਿਊਬ 'ਤੇ ਅਪਲੋਡ ਵੀ ਕਰ ਸਕਣਗੇ। ਹਾਲਾਂਕਿ ਇਸ ਵੀਡੀਓ ਕਲਿੱਪ 'ਚ ਮਿਊਜ਼ਿਕ ਐਡ ਕਰਨ ਜਾਂ ਫਿਰ ਕਿਸੇ ਦੂਜੇ ਯੂਜ਼ਰ ਨਾਲ ਡੂਇਟ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ ਜਾਂ ਨਹੀਂ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਨਾਲ ਹੀ ਟਿਕਟਾਕ ਦੀ ਤਰ੍ਹਾਂ ਯੂਟਿਊਬ ਦੇ ਨਵੇਂ ਫੀਚਰ 'ਚ ਫਿਲਟਰ 'ਤੇ ਇਫੈਕਟ ਆਪਸ਼ਨ ਮਿਲੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Alphabet Owned ਵੀਡੀਓ ਪਲੇਟਫਾਰਮ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਹ ਫੀਚਰ ਕ੍ਰਿਏਟਰ ਨੂੰ ਵੀਡੀਓ ਰਿਕਾਰਡ ਕਰ ਕੇ ਸਿੱਧੇ Youtube ਮੋਬਾਈਲ ਐਪ 'ਤੇ ਅਪਲੋਡ ਕਰਨ ਦੀ ਇਜਾਜ਼ਤ ਦੇਵੇਗਾ। ਰਿਪੋਰਟ ਮੁਤਾਬਿਕ 15 ਸੈਕੰਡ ਤੋਂ ਛੋਟੇ ਵੀਡੀਓ ਦੀ ਰਿਕਾਰਡਿੰਗ ਤੋਂ ਬਾਅਦ ਉਸ ਨੂੰ ਸਿੱਧਾ ਪਲੇਟਫਾਰਮ 'ਤੇ ਪੋਸਟ ਕੀਤਾ ਜਾ ਸਕੇਗਾ, ਜਦਕਿ 15 ਸੈਕੰਡ ਤੋਂ ਜ਼ਿਆਦਾ ਦੇ ਵੀਡੀਓ ਨੂੰ ਸਭ ਤੋਂ ਪਹਿਲਾਂ ਫੋਨ ਦੀ ਗੈਲਰੀ 'ਚ ਅਪਲੋਡ ਕਰਨਾ ਪਵੇਗਾ।

Youtube 'ਚ ਪਹਿਲਾਂ ਤੋਂ ਹੀ ਸ਼ਾਰਟ ਵੀਡੀਓ ਪੋਸਟ ਕਰਨ ਦਾ ਆਪਸ਼ਨ ਹੈ, ਜਿਸ ਨੂੰ youtube stories 'ਤੇ YOUTUBE Reels ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਫੀਚਰ ਦੀ ਸ਼ੁਰੂਆਤ ਸਾਲ 2017 'ਚ ਹੋਈ ਸੀ। Youtube ਦੀ ਤਰ੍ਹਾਂ ਹੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਵੀ ਸ਼ਾਰਟ ਵੀਡੀਓ ਐਪ Collab ਲਿਆ ਰਹੀ ਹੈ। ਇਸ ਤੋਂ ਪਹਿਲਾਂ ਸਾਲ 2018 'ਚ ਫੇਸਬੁੱਕ ਨੇ ਇਸੇ ਤਰ੍ਹਾਂ ਦਾ ਐਪ Lasso ਲਾਂਚ ਕੀਤਾ ਸੀ। ਇਸ ਸ਼ਾਰਟ ਵੀਡੀਓ ਮੇਕਿੰਗ ਐਪ ਦਾ ਮੁਕਾਬਲਾ ਟਿਕਟਾਕ ਨਾਲ ਹੋਣ ਦੀ ਉਮੀਦ ਹੈ।

Posted By: Amita Verma